ਤਰਸੇਮ ਚਾਨਣਾ, ਫਰੀਦਕੋਟ : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਫਰੀਦਕੋਟ ਵੱਲੋਂ ਕੰਟਰੈਕਟ ਹੈਲਥ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਾਂਗਰਸ ਸਰਕਾਰ ਤੋਂ ਦੁਖੀ ਹੋ ਕੇ ਵਿਰੋਧੀ ਧਿਰ ਦੇ ਐੱਮਐੱਲਏ ਨੂੰ ਮੰਗ ਪੱਤਰ ਸੌਪੇ। ਇਹ ਮੰਗ ਪੱਤਰ ਕੁਲਤਾਰ ਸਿੰਘ ਸੰਧਵਾਂ ਐੱਮਐੱਲਏ ਹਲਕਾ ਕੋਟਕਪੂਰਾ ਤੇ ਬਲਦੇਵ ਸਿੰਘ ਐੱਮਐੱਲਏ ਹਲਕਾ ਜੈਤੋਂ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਸੌਪੇ ਅਤੇ ਅਪੀਲ ਕੀਤੀ ਕਿ ਪਿਛਲੇ 14 ਸਾਲਾਂ ਤੋਂ ਸਿਹਤ ਮਹਿਕਮੇ ਅੰਦਰ ਸਿਹਤ ਸੇਵਾਵਾਂ ਬੜੀ ਹੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਸਰਕਾਰਾਂ ਤੋਂ ਵਾਰ-ਵਾਰ ਸਿਹਤ ਮਹਿਕਮੇ ਦੀਆਂ ਖਾਲੀ ਪਈਆਂ ਆਸਾਮੀਆਂ ਪੱਕੀਆਂ ਆਸਾਮੀਆਂ ਤੇ ਪੱਕੇ ਕਰਨ ਦੀ ਮੰਗ ਕਰ ਰਹੇ ਹਾਂ ਪਰ ਸਰਕਾਰ ਸਾਨੂੰ ਅੱਖੋ ਪਰੋਖੇ ਕਰਕੇ ਇਨ੍ਹਾਂ ਸੀਟਾਂ 'ਤੇ ਨਵੀਂ ਭਰਤੀ ਕਰਨ ਜਾ ਰਹੀ ਹੈ। ਜਿਨ੍ਹਾਂ ਸੀਟਾਂ 'ਤੇ ਸਾਡਾ ਹੱਕ ਪਹਿਲਾਂ ਬਣਦਾ ਹੈ ਕਿ 2015 ਵਿਚ ਕੈਬਨਿਟ ਵਿਚ ਫੈਸਲਾ ਵੀ ਹੋਇਆ ਸੀ ਕਿ ਇਨ੍ਹਾਂ ਸੀਟਾਂ ਤੇ ਕੰਟਰੈਕਟ ਵਰਕਰਾਂ ਨੂੰ ਐਡਜਸਟ ਕਰ ਕੇ ਪੱਕਾ ਕੀਤਾ ਜਾਵੇਗਾ। ਜਿਸ ਤੇ ਦੋਵੇਂ ਐੱਮਐੱਲਏਜ਼ ਨੇ ਵਿਧਾਨ ਸਭਾ ਅੰਦਰ ਇਨ੍ਹਾਂ ਮਸਲਾ ਲੈ ਕੇ ਜਾਣ ਦਾ ਭਰੋਸਾ ਦਿਵਾਇਆ। ਨਾਲ ਹੀ 1263 ਹੈਲਥ ਵਰਕਰ ਮੇਲ ਦੇ ਪਰੋਬੇਸ਼ਨ ਪੀਰੀਅਡ ਨੂੰ ਖ਼ਤਮ ਕਰਨ ਤੇ ਕੋਵਿਡ-19 ਦਾ ਇਨਕਰੀਮੈਂਟ ਸਮੂਹ ਮਲਟੀਪਰਪਜ ਹੈਲਥ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਤਾਂ ਇਹ ਸੰਘਰਸ਼ ਲੋਕਾਂ ਦੀਆਂ ਸੱਥਾਂ ਵਿਚ ਜਾ ਕੇ ਇਨ੍ਹਾਂ ਦੇ ਝੂਠ ਦਾ ਪਰਦਾਫਾਸ਼ ਕੀਤਾ ਜਾਵੇਗਾ ਤੇ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਇਨ੍ਹਾਂ ਮੰਗਾਂ ਨੂੰ ਲੈ ਕੇ ਰੇਗੂਲਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਜੱਥੇਬੰਦੀ ਵੱਲੋਂ ਤੇ ਕੰਟਰੈਕਟ ਵਰਕਰਾਂ ਮਹਿਕਮੇਂ ਦੀਆਂ ਸਮੂਹ ਰਿਪੋਰਟ ਦਾ ਬਾਈਕਾਟ ਕੀਤਾ ਗਿਆ, ਜਿੰਨੀ ਦੇਰ ਇਨ੍ਹਾਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਸੰਘਰਸ਼ ਦੀ ਜ਼ਿੰਮੇਵਾਰੀ ਕਿਸੇ ਵੀ ਜਾਨੀ ਮਾਲੀ ਨੁੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਬਾਬੂ ਸਿੰਘ, ਗੁਰਮੀਤ ਕੌਰ, ਬਲਵਿੰਦਰ ਸਿੰਘ ਮੁੱਖ ਆਗੂ, ਰਜਿੰਦਰ ਕੌਰ, ਜਸਮੇਲ ਸਿੰਘ, ਗੀਤਾ ਰਾਣੀ, ਸਿਮਰਨਜੀਤ ਕੌਰ ਅਤੇ ਮਨਦੀਪ ਸਿੰਘ ਸਾਦਿਕ ਆਦਿ ਹਾਜ਼ਰ ਸਨ।

16ਐਫਡੀਕੇ128,128ਏ :-ਮੰਗਾਂ ਨੂੰ ਲੈ ਕੇ ਵਿਧਾਇਕਾਂ ਨੂੰ ਮੰਗ-ਪੱਤਰ ਸੌਪਦੇ ਹੋਏ ਕੰਟਰੈਕਟ ਹੈਲਥ ਵਰਕਰਜ਼।