ਪੱਤਰ ਪੇ੍ਰਰਕ, ਫ਼ਰੀਦਕੋਟ : ਸੀਡੀਪੀਓਜ਼ ਡੈਮੋਕੇਟਿ੍ਕ ਐਸ਼ੋਸ਼ੀਏਸ਼ਨ ਆਫ਼ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮੀਟਿੰਗ ਡਾਇਰੈਕਟਰ, ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਸ਼੍ਰੀ ਦਿਪ੍ਰਵਾ ਲਾਕਰਾ ਨਾਲ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ, ਸਕੱਤਰ ਕਰਨ ਬਰਾੜ, ਵਿੱਤ ਸਕੱਤਰ ਕੰਵਰ ਸ਼ਕਤੀ ਸਿੰਘ ਬਾਂਗੜ ਨੇ ਦੱਸਿਆ ਕਿ ਸਮੂਹ ਸੀਡੀਪੀਓਜ਼ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਆਪਣੀਆਂ ਜਾਇਜ਼ ਮੰਗਾਂ ਡਾਇਰੈਕਟਰ ਦੇ ਸਨਮੁੱਖ ਰੱਖੀਆਂ। ਇਸ ਮੌਕੇ ਡਾਇਰੈੱਕਟਰ ਵੱਲੋਂ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਤੇ ਇਨ੍ਹਾਂ ਦਾ ਢੁੱਕਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਰਫ ਤਿੰਨ ਮੈਂਬਰਾਂ ਵੱਲੋਂ ਹੀ ਮੰਗ ਪੱਤਰ ਦਿੱਤਾ ਗਿਆ। ਇਸ ਮੀਟਿੰਗ ਮੌਕੇ ਸਮਾਜਿਕ ਦੂਰੀ ਅਤੇ ਜਾਰੀ ਹੋਰ ਹਦਾਇਤਾਂ ਦੀ ਪਾਲਣਾ ਕੀਤੀ ਗਈ। ਅੰਤ 'ਚ ਵਫ਼ਦ 'ਚ ਸ਼ਾਮਲ ਤਿੰਨੇ ਮੈਂਬਰ ਗੁਰਮੀਤ ਸਿੰਘ, ਕਰਨ ਬਰਾੜ, ਕੰਵਰ ਸ਼ਕਤੀ ਸਿੰਘ ਬਾਂਗੜ ਨੇ ਡਾਇਰੈਕਟਰ ਸਾਹਿਬ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਬਿਹਤਰੀ ਲਈ ਕੰਮ ਤਨ-ਮਨ ਨਾਲ ਕਰਨ ਦਾ ਭਰੋਸਾ ਦਿੱਤਾ।

16ਐੱਫ਼ਡੀਕੇ125 :-ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਮੰਗ ਪੱਤਰ ਦਿੰਦੇ ਹੋਏ ਸੀਡੀਪੀਓਜ਼ ਡੈਮੋਕੇਟਿ੍ਕ ਐਸੋਸੀਏਸ਼ਨ ਦੇ ਆਗੂ।