ਪੱਤਰ ਪ੍ਰਰੇਰਕ, ਫਰੀਦਕੋਟ : ਸ਼ਹਿਰ ਦੀ ਨਵ ਨਿਰਮਤ ਰੋਜ਼ ਕਾਲੋਨੀ ਦੀ ਬਣੀ ਪ੍ਰਬੰਧਕ ਕਮੇਟੀ ਨੇ ਅੱਜ ਇਕ ਕਲਕੇਵ ਸ਼ੀਸ਼ਾ (ਲੈਨਜ਼) ਰੋਜ਼ ਇਨਕਲੇਵ ਦੇ ਗੇਟ ਨੰਬਰ 1 ਤੋਂ ਬਾਹਰ ਵਾਲੇ ਪਾਸੇ 'ਤੇ ਲਾਇਆ ਹੈ, ਜਿਸ ਕਾਰਨ ਬਿਲਕੁਲ 90 ਡਿਗਰੀ ਤੇ ਦੂਸਰੇ ਪਾਸੇ ਤੋਂ ਆ ਰਹੇ ਕਿਸੇ ਰਾਹਗੀਰ ਨੰੂ ਆਪਣੇ ਪਾਸੇ ਤੋਂ ਦੂਰੋਂ ਹੀ ਦੇਖਿਆ ਜਾ ਸਕੇ ਅਤੇ ਦੁਰਘਟਨਾ ਹੋਣ ਤੋਂ ਬਚਾਅ ਹੋ ਸਕੇ। ਹੁਣ ਕਾਲੋਨੀ ਤੋਂ ਬਾਹਰ ਜਾਣ ਜਾਂ ਕਾਲੋਨੀ ਦੇ ਅੰਦਰ ਆਉਣ 'ਤੇ ਦੋਵੇਂ ਸਾਈਡ ਤੋਂ ਕਾਰ ਸਕੂਟਰ ਜਾਂ ਕੋਈ ਵੀ ਵਹੀਕਲ ਨਜ਼ਰ ਆਵੇਗਾ ਜੋ ਕਿ ਕਿਸੇ ਅਣਸੁਖਾਵੀ ਘਟਣਾਂ ਤੋਂ ਬਚਿਆ ਜਾ ਸਕਦਾ ਹੈ ਕਾਲੋਨੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ ਤੇਰੀਆ ਅਤੇ ਦਰਸ਼ਨ ਚੁੱਗ ਨੇ ਦੱਸਿਆ ਕਿ ਬਹੁਤ ਦੇਰ ਤੋਂ ਇਹ ਕਾਲੋਨੀ ਅਤੇ ਸ਼ਹਿਰ ਦੇ ਵਾਸੀਆਂ ਦੀ ਮੰਗ ਸੀ। ਹੁਣ ਕਾਲੋਨੀ ਦੇ ਅੰਦਰ ਜਾਣ 'ਤੇ ਸੱੁਖ ਮਹਿਸੂਸ ਹੋ ਰਿਹਾ ਹੈ।

ਦਰਸ਼ਨ ਲਾਲ ਚੁੱਘ ਨੇ ਦਸਿੱਆ ਕਿ ਸਾਡੀ ਕਾਲੋਨੀ ਦੇ ਚੇਅਰਮੈਨ ਤਰਸੇਮ ਲਾਲ ਕਟਾਰੀਆ ਜੀ ਦੀ ਹਿੰਮਤ ਅਤੇ ਸਹਿਯੋਗ ਨਾਲ ਬਾਹਰ ਵਾਲੀ ਰੇਲਵੇ ਸਾਈਡ ਦੀ ਕੰਧ ਨੂੰ ਉੱਚਾ ਕੀਤਾ ਗਿਆ, ਜਿੱਥੇ ਕਿ ਚੋਰੀਆਂ ਦਾ ਡਰ ਬਣਿਆ ਰਹਿੰਦਾ ਸੀ

ਇਸ ਸੇਵਾ ਲਈ ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ, ਸਰਪ੍ਰਸਤ ਗੁਰਚਰਨ ਸਿੰਘ ਗਿੱਲ, ਰਕੇਸ਼ ਕੁਮਾਰ ਕੇਸ਼ਾ, ਟੋਨੀ ਮੋਂਗਾ, ਸ਼ਾਮ ਲਾਲ ਮੰਗੇ ਵਾਲ਼ੀਆਂ, ਸਾਰੇ ਕੈਬਨਿਟ ਮੈਂਬਰ, ਪਾਲੀ ਕੇਬਲ ਵਾਲੇ ਤੇ ਚੌਂਕੀਦਾਰ ਮੁਖਤਿਆਰ ਸਿੰਘ ਨੇ ਸਹਿਯੋਗ ਦਿੱਤਾ।

13ਐਫਡੀਕੇ 105 :- ਪ੍ਰਧਾਨ ਬਲਦੇਵ ਰਾਜ ਤੇ ਸਾਥੀ ਕਨਕੇਵ ਲੈਨਜ਼ ਲਵਾਉਦੇ ਹੋਏ।