ਮੀਂਹ ਦੇ ਪਾਣੀ ਨੇ ਨਿਕਾਸ ਪ੍ਰਬੰਧਾਂ ਦੀ ਪੋਲ ਖੋਲ੍ਹੀ

ਅਸ਼ੋਕ ਧੀਰ, ਜੈਤੋ : ਜੈਤੋ ਇਲਾਕੇ ਵਿਚ ਅੱਜ ਰਾਤ ਇਕ ਵਜੇ ਭਾਰੀ ਮੀਂਹ ਪਿਆ ਤੇ ਫਿਰ ਸਵੇਰ 11 ਵਜੇ ਤੋਂ ਝੜ੍ਹੀ ਦੇ ਰੂਪ ਵਿਚ ਮੀਂਹ ਪੈਂਦਾ ਰਿਹਾ, ਜਿਸ ਕਾਰਣ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ। ਇਤਿਹਾਸਕ ਸ਼ਹਿਰ ਜੈਤੋ ਵਿਚ ਹੋਈ ਵਰਖਾ ਕਾਰਨ ਸ਼ਹਿਰੀ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਹੈ। ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਜਲ ਥਲ ਹੋਇਆ ਨਜ਼ਰ ਆ ਰਿਹਾ ਹੈ। ਕਈ ਨੀਵੀਆਂ ਸੜਕਾਂ 'ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਲਈ ਆਵਾਜਾਈ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਵਰਖਾ ਕਾਰਨ ਜੈਤੋ ਸ਼ਹਿਰ ਦੇ ਤਕਰੀਬਨ ਹਰ ਬਾਜ਼ਾਰ, ਗਲੀ, ਮੁਹੱਲੇ ਵਿਚ ਪਾਣੀ ਭਰ ਗਿਆ। ਸ਼ਹਿਰ ਦੇ ਲੋਕਾਂ ਨੇ ਨਗਰ ਕੌਂਸਲ ਦੇ ਪਾਣੀ ਨਿਕਾਸ ਕਰਨ ਦੇ ਪ੍ਰਬੰਧਾਂ ਦੀ ਤਿੱਖੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਪਾਣੀ ਨਿਕਾਸੀ ਦੇ ਠੋਸ ਪ੍ਰਬੰਧ ਕੀਤੇ ਜਾਣ।

13 ਐਫਡੀਕੇ 103 :- ਅੱਜ ਪਏ ਮੀਂਹ ਕਾਰਨ ਜੈਤੋ ਦੇ ਵੱਖ-ਵੱਖ ਬਾਜ਼ਾਰਾਂ ਵਿਚ ਭਰਿਆ ਪਾਣੀ।