ਅਰਸ਼ਦੀਪ ਸੋਨੀ, ਸਾਦਿਕ : ਪਰਜਾਪਤ ਸਭਾ ਸਾਦਿਕ ਵੱਲੋਂ ਜੈ ਮਹਾਮਾਈ ਦੁਰਗਾ ਮੰਦਰ ਸਾਦਿਕ ਵਿਖੇ ਪਰਜਾਪਤੀ ਦਖਸ਼ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਪਰਜਾਪਤ ਕੁਮਹਾਰ ਮਹਾ ਸਭਾ ਪੰਜਾਬ ਦੇ ਪ੍ਰਧਾਨ ਕਰਮ ਚੰਦ ਪੱਪੀ ਤੇ ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਵਿਧੀਵਧ ਤਰੀਕੇ ਨਾਲ ਪੰਡਿਤ ਸ਼ਤੀਸ਼ ਚੰਦ ਸ਼ਰਮਾ ਨੇ ਉਨ੍ਹਾਂ ਦੀ ਜੀਵਨੀ ਸਬੰਧੀ ਚਾਨਣਾ ਪਾਇਆ ਤੇ ਪੂਜਾ ਕੀਤੀ। ਕਰਮ ਚੱਦ ਪੱਪੀ ਨੇ ਸੰਗਤਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਗੁਰੂ ਸਹਿਬਾਨਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰਰੇਰਿਤ ਕੀਤਾ। ਮੰਦਰ ਵੱਲੋਂ ਪੰਜਾਬ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ। ਆਈਆਂ ਸੰਗਤਾਂ ਲਈ ਸਭਾ ਵੱਲੋਂ ਲੰਗਰ ਵਰਤਾਇਆ ਗਿਆ। ਇਸ ਮੌਕੇ ਕੇਵਲ ਕਿ੍ਸ਼ਨ ਮੋਂਗਾ, ਪਰਮਜੀਤ ਸੋਨੀ, ਪਿ੍ਰਤਪਾਲ ਸਿੰਘ ਿਢੱਲੋਂ, ਰਾਕੇਸ਼ ਕੁਮਾਰ, ਰਘਬੀਰ ਸਿੰਘ, ਸ਼ਿਵਰਾਜ ਨਾਰੰਗ, ਬੰਟੀ ਵਰਮਾ ਤੇ ਸਮੂਹ ਸੇਵਾਦਾਰ ਹਾਜ਼ਰ ਸਨ।

13ਐਫਡੀਕੇ 102 :- ਸਾਦਿਕ ਦੇ ਜੈ ਮਹਾਮਾਈ ਦੁਰਗਾ ਮੰਦਰ ਵਿਖੇ ਦਖਸ਼ ਦੀ ਮਹਾਰਾਜ ਦੇ ਜਨਮ ਦਿਨ ਸਬੰਧੀ ਪੂਜਾ ਕਰਦੇ ਸੇਵਾਦਾਰ।