ਪੱਤਰ ਪ੍ਰਰੇਰਕ, ਪੰਜਗਰਾਈਂ : ਲਾਕਡਾਊਨ ਕਾਰਨ ਪੂਰੀ ਦੁਨੀਆਂ ਦੇ ਕਾਰੋਬਾਰ ਵਿਚ ਮੰਦੀ ਆਈ ਹੋਈ ਹੈ, ਜਿਸ ਦੇ ਕਾਰਨ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਕੰਪਨੀਆਂ ਵਿਚ ਕੰਮ ਕਰਦੇ ਕਾਮਿਆਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਕਤ ਪ੍ਰਗਟਾਵਾ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਸੇਵਾਦਾਰਾਂ ਰਣਜੀਤ ਸਿੰਘ ਘੁਮਾਣ, ਰਘੂਬੀਰ ਸਿੰਘ ਮੁਲਤਾਨੀ ਯੂਐੱਸਏ, ਰਛਪਾਲ ਸਿੰਘ ਪਾਲਾ ਯੂਐੱਸਏ, ਜਸਵੀਰ ਭਲੂਰੀਆ, ਮਿਸਤਰੀ ਪ੍ਰਰੀਤਮ ਸਿੰਘ, ਰਾਜਵੀਰ ਭਲੂਰੀਆ ਨੇ ਕੀਤਾ ਉਨ੍ਹਾਂ ਕਿਹਾ ਕਿ ਇਸ ਸਮੇ ਮਲੇਸ਼ੀਆਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਕੈਪਾਂ ਅਤੇ ਜੇਲ੍ਹਾਂ ਵਿਚ ਰੁਲ ਰਹੇ ਹਨ ਜਿਨ੍ਹਾਂ ਨੂੰ ਲਾਕਡਾਊਨ ਦੌਰਾਨ ਵੱਖ-ਵੱਖ ਕੰਪਨੀਆਂ ਨੇ ਕੰਮ ਬੰਦ ਹੋ ਜਾਣ ਦੇ ਕਾਰਨ ਕੰਮ ਤੋਂ ਨਿਕਾਲ ਦਿੱਤਾ ਸੀ, ਉਨ੍ਹਾਂ ਨੂੰ ਤਨਖਾਹ ਵੀ ਨਹੀ ਦਿੱਤੀ ਗਈ, ਫਲੈਟਾਂ ਬੰਦ ਹੋ ਜਾਣ ਦੇ ਕਾਰਨ ਮਜਬੂਰੀ ਵੱਸ ਇਹ ਨੌਜਵਾਨ ਮਲੇਸ਼ੀਆ ਦੇ ਵੱਖ-ਵੱਖ ਸਹਿਰਾਂ ਵਿਚ ਹੀ ਫਸ ਗਏ, ਜਿਨ੍ਹਾਂ ਦੇ ਰਹਿਣ, ਖਾਣ ਪੀਣ ਦਾ ਕੋਈ ਪ੍ਰਬੰਧ ਨਹੀ ਸੀ ਬੇਵੱਸ ਹੋਏ ਸੜਕਾਂ 'ਤੇ ਫਿਰਦੇ ਬਹੁਤ ਸਾਰੇ ਨੌਜਵਾਨਾਂ ਨੂੰ ਉਥੋਂ ਦੀ ਪੁਲਿਸ ਨੇ ਫੜ੍ਹ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਉਨ੍ਹਾਂ ਦੇ ਫੋਨ ਖੋਹ ਲਏ ਜਿਨ੍ਹਾਂ ਦਾ ਆਪਣੇ ਪਰਿਵਾਰ ਨਾਲ ਪਿਛਲੇ 3-4 ਮਹੀਨਿਆਂ ਤੋਂ ਕੋਈ ਸੰਪਰਕ ਨਹੀ ਹੋਇਆ ਜੋ ਕਿ ਬਿਨਾਂ ਕੋਈ ਜੁਰਮ ਕੀਤੇ ਜੇਲ੍ਹਾਂ ਵਿਚ ਮੰਦੀ ਹਾਲਤ ਵਿਚ ਸਜ਼ਾ ਭੁਗਤ ਰਹੇ ਹਨਸੁਸਾਇਟੀ ਦੇ ਸੇਵਾਦਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਰਤ ਦੇ ਵਿਦੇਸ਼ ਮੰਤਰੀ, ਪੰਜਾਬ ਤੋਂ ਕੇਦਰ ਵਿਚ ਮੰਤਰੀ ਹਰਦੀਪ ਪੁਰੀ, ਬੀਬਾ ਹਰਸਿਰਤ ਕੌਰ ਬਾਦਲ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਤੁਰੰਤ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਅਤੇ ਇਕ ਹਾਈ ਪਾਵਰ ਵਫਦ ਤੁਰੰਤ ਮਲੇਸ਼ੀਆ ਭੇਜ ਕੇ ਪੰਜਾਬੀ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਲੈ ਕੇ ਆਉਣ ਵਾਸਤੇ ਉਚਿਤ ਕਦਮ ਤੁਰੰਤ ਉਠਾਏ ਜਾਣ

11ਐਫਡੀਕੇ110: -ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਸੇਵਾਦਾਰ