ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਬਾਰੇ ਹੋਈ ਚਰਚਾ

ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਸਰਕਾਰੀ ਸਕੂਲਾਂ ਦੇ ਹੋਣਹਾਰ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਤੇ ਸਨਮਾਨ ਕਰਨ ਦਾ ਉਦੇਸ਼ ਲੈ ਕੇ ਚੱਲੀ ਜਥੇਬੰਦੀ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਦੀ ਤੀਜੀ ਵਰੇਗੰਢ ਮੌਕੇ ਸੁਸਾਇਟੀ ਦੀ ਕਾਰਗੁਜ਼ਾਰੀ ਦਾ ਮੁਲਅੰਕਣ ਕਰਨ ਲਈ ਰੱਖੇ ਸਮਾਗਮ ਦੌਰਾਨ ਖਜ਼ਾਨਚੀ ਤਰਸੇਮ ਨਰੂਲਾ ਨੇ ਸੁਸਾਇਟੀ ਦੇ ਖਰਚ ਅਤੇ ਆਮਦਨ ਦਾ ਬਿਊਰਾ ਦਿੱਤਾ, ਜਦਕਿ ਪ੍ਰਰੋ. ਹਰਬੰਸ ਸਿੰਘ ਪਦਮ ਨੇ ਸੁਸਾਇਟੀ ਵਲੋਂ ਵੱਖ ਵੱਖ ਸਰਕਾਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ 'ਚ ਕਰਵਾਏ ਪ੍ਰਰੋਗਰਾਮ, ਜਲਿਆਂਵਾਲੇ ਬਾਗ ਦੀ ਸ਼ਤਾਬਦੀ ਸਮੇਤ ਦੇਸ਼ ਭਗਤਾਂ ਦੇ ਸ਼ਹੀਦੀ ਜਾਂ ਜਨਮ ਦਿਹਾੜਿਆਂ ਮੌਕੇ ਕਰਵਾਏ ਵੱਡੇ ਸਮਾਗਮਾਂ ਦੇ ਨਾਲ-ਨਾਲ ਸੁਸਾਇਟੀ ਦੇ ਸਾਂਭਣਯੋਗ ਦਸਤਾਵੇਜ 'ਸੋਵੀਨਰ' ਬਾਰੇ ਵੀ ਵਿਸਥਾਰ 'ਚ ਦੱਸਿਆ। ਉਪਰੰਤ ਮਾਸਟਰ ਅਸ਼ੌਕ ਕੌਸ਼ਲ, ਬਲਦੇਵ ਸਿੰਘ ਸਹਿਦੇਵ, ਗੁਰਿੰਦਰ ਸਿੰਘ ਮਹਿੰਦੀਰੱਤਾ, ਮਿੰਟੂ ਗਿੱਲ, ਕੁਲਵੰਤ ਸਿੰਘ ਚਾਨੀ, ਸ਼ਾਮ ਲਾਲ ਚਾਵਲਾ, ਮੁਖਤਿਆਰ ਸਿੰਘ ਮੱਤਾ, ਸੋਮਨਾਥ ਅਰੋੜਾ, ਸੁਖਚੈਨ ਸਿੰਘ ਥਾਂਦੇਵਾਲਾ ਆਦਿ ਨੇ ਸੁਸਾਇਟੀ ਦੇ ਕੀਤੇ ਕਾਰਜਾਂ ਅਤੇ ਅਗਲੀ ਰਣਨੀਤੀ ਸਬੰਧੀ ਵਿਸਥਾਰ ਸਹਿਤ ਜ਼ਿਕਰ ਕੀਤਾ। ਇਸ ਮੌਕੇ ਕਾਨੂੰਨਗੋ ਗੁਰਚਰਨ ਸਿੰਘ ਬਰਾੜ, ਇਕਬਾਲ ਸਿੰਘ ਮੰਘੇੜਾ, ਪਿ੍ਰੰ. ਦਰਸ਼ਨ ਸਿੰਘ, ਸੁਖਮੰਦਰ ਸਿੰਘ ਰਾਮਸਰ ਆਦਿ ਵੀ ਹਾਜ਼ਰ ਸਨ।

11ਐਫਡੀਕੇ114:- ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਆਗੂ।