ਪੱਤਰ ਪ੍ਰਰੇਰਕ, ਫ਼ਰੀਦਕੋਟ : ਰੋਜ਼ ਇਨਕਲੇਵ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਰੋਜ਼ ਇਨਕੇਲਵ ਅੰਦਰ ਸੀਵਰੇਜ ਸਪਲਾਈ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲੋਨੀ ਦੇ ਪ੍ਰਧਾਨ ਬਲਦੇਵ ਰਾਜ ਤੇਰੀਆ ਨੇ ਦੱਸਿਆ ਕਿ ਕੋਈ ਤਕਰੀਬਨ 2 ਮਹੀਨੇ ਤੋਂ ਸੀਵਰੇਜ ਦਾ ਪਾਣੀ ਹੋਂਦੀਆਂ ਤੋਂ ਬਾਹਰ ਆ ਕਿ ਮੇਨ ਕਾਲੋਨੀ ਦੀ ਸੜਕ 'ਤੇ ਅਤੇ ਕਾਲੋਨੀ ਦੀਆ ਗਲੀਆਂ 'ਚ ਇੱਕਠਾ ਹੋ ਜਾਂਦਾ ਹੈ। ਜਿਸ ਕਾਰਨ ਕਾਲੋਨੀ ਨਿਵਾਸੀਆਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਾਲੋਨੀ 'ਚ ਇਕ ਨਾਮੀ ਮੰਦਰ ਵੀ ਹੈ ਜਿੱਥੇ ਲੋਕਾਂ ਨੂੰ ਆਉਣ-ਜਾਣ 'ਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ ਇਨਕਲੇਵ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਸੀਵਰੇਜ ਦੀ ਸਪਲਾਈ ਤੁਰੰਤ ਠੀਕ ਕਰਕੇ ਕਾਲੋਨੀ ਨਿਵਾਸੀਆਂ ਨੂੰ ਰਾਹਤ ਦਿੱਤਾ ਜਾਵੇ।

11ਐਫ਼ਡੀਕੇ 102:- ਰੋਜ਼ ਇਨਕੇਲਵ ਅੰਦਰ ਸੜਕ 'ਤੇ ਆਈਆ ਪਾਣੀ।