ਪੱਤਰ ਪ੍ਰਰੇਰਕ, ਗੋਲੇਵਾਲਾ : ਕੋਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਚੌਕੀ ਗੋਲੇਵਾਲਾ ਸਾਹਮਣੇ ਨਾਕੇ 'ਤੇ ਬਿਨਾਂ ਮਾਸਕ ਲੰਘਣ ਵਾਲੇ ਲੋਕਾਂ ਨੂੰ ਡੀਐੱਸਪੀ ਅਵਤਾਰ ਚੰਦ ਨੇ ਆਪਣੀ ਪੁਲਿਸ ਟੀਮ ਨਾਲ ਲੋਕਾਂ ਨੂੰ ਮਾਸਕ ਵੰਡੇ ਗਏ। ਮਾਸਕ ਵੰਡੇ। ਇਸ ਮੌਕੇ ਡੀਐੱਸਪੀ ਅਵਤਾਰ ਚੰਦਰ ਨੇ ਦੱਸਿਆ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਫਰੀ ਮਾਸਕ ਵੰਡਣ ਦੇ ਨਾਲ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਜਨਤਕ ਥਾਵਾਂ ਉੱਪਰ ਮਾਸਕ ਜ਼ਰੂਰ ਪਾਉਣ ਅਤੇ ਜਿਹੜਾ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਨੂੰ 500 ਰੁਪਏ ਦਾ ਜੁਰਮਾਨਾ ਤੇ ਧਾਰਾ 188 ਅਧੀਨ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਸਾਂਝ ਕੇਂਦਰ ਸਦਰ ਫਰੀਦਕੋਟ ਦੀ ਟੀਮ ਪੁਲਿਸ ਚੌਕੀ ਇੰਚਾਰਜ ਰਵਿੰਦਰ ਕੌਰ ਬਰਾੜ, ਏਐੱਸਆਈ ਕੇਵਲ ਸਿੰਘ, ਸਮਸ਼ੇਰ ਸਿੰਘ ਏਐੱਸਆਈ, ਜਗਤਾਰ ਸਿੰਘ ਹੌਲਦਾਰ, ਨਿਰਭੈ ਸਿੰਘ ਪੀਐੱਚਸੀ, ਗੁਰਚਰਨ ਸਿੰਘ ਏਐੱਸਆਈ, ਲਖਵੀਰ ਸਿੰਘ, ਭਗਵਾਨ ਸਿੰਘ, ਜਗਰੂਪ ਸਿੰਘ ਏਐੱਸਆਈ, ਹਰਦੀਪ ਸਿੰਘ, ਹਰਮੇਸ਼ ਕੁਮਾਰ ਤੋਂ ਇਲਾਵਾ ਅੰਗਰੇਜ ਸਿੰਘ ਬਰਾੜ ਡੱਲੇਵਾਲਾ ਆਦਿ ਹਾਜ਼ਰ ਸਨ।

06ਐਫਡੀਕੇ108:-ਕੋਰੋਨਾ ਤੋਂ ਬਚਾਅ ਸਬੰਧੀ ਮਾਸਕ ਵੰਡਦੇ ਹੋਏ ਪੁਲਿਸ ਅਧਿਕਾਰੀ।