ਕੋਟਕਪੂਰਾ, ਹਰਪੀ੍ਤ ਸਿੰਘ ਚਾਨਾ : ਸੁਤੰਤਰਤਾ ਸੰਗਰਾਮੀ ਬਾਬਾ ਦਿਆਲ ਸਿੰਘ ਜੀ ਦੀ ਯਾਦ 'ਚ ਕੋਟਕਪੂਰਾ ਵਿਖੇ ਬਠਿੰਡਾ-ਮੋਗਾ ਤਿੰਨਕੌਣੀ 'ਚ ਸਥਿਤ ਬਣਾਏ ਗਏ ਚੌਂਕ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਨਿਆ ਕਿ ਇਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਬਾਬਾ ਦਿਆਲ ਸਿੰਘ ਜੀ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਨ੍ਹਾਂ ਤੀਜੀ ਪੀੜ੍ਹੀ ਤਕ ਵੀ ਬਾਬਾ ਜੀ ਦੀ ਯਾਦ ਮਨਾਂ 'ਚ ਬਰਕਰਾਰ ਰੱਖੀ ਹੋਈ ਹੈ। ਉਨ੍ਹਾਂ ਆਖਿਆ ਕਿ ਬਾਬਾ ਦਿਆਲ ਸਿੰਘ ਜੀ ਦਾ ਨਾਮ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਦੇਸ਼ ਭਗਤਾਂ ਦੀ ਕਤਾਰ 'ਚ ਆਉਂਦਾ ਹੈ। ਉ੍ਹਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਆਪਣਾ ਸੁੱਖ-ਆਰਾਮ ਤਿਆਗ ਕੇ ਅਤੇ ਆਪਣੀਆਂ ਜਾਨਾ ਜੋਖਮ 'ਚ ਪਾ ਕੇ ਕੁਰਬਾਨੀਆਂ ਕਰਨ ਵਾਲੇ ਬਾਬਾ ਜੀ ਵਰਗੇ ਦੇਸ਼ ਭਗਤਾਂ ਦਾ ਦੇਣਾ ਅਸੀਂ ਕਦੇ ਵੀ ਨਹੀਂ ਦੇ ਸਕਦੇ। ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਅਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਵੀ ਆਪੋ ਆਪਣੇ ਵਿਚਾਰ ਰੱਖੇ। ਬਾਬਾ ਦਿਆਲ ਸਿੰਘ ਜੀ ਦੇ ਪੋਤਰੇ ਡਾ. ਸਤਿੰਦਰਪਾਲ ਸਿੰਘ ਨੇ ਬਾਬਾ ਜੀ ਦੀ ਕੁਰਬਾਨੀ ਅਤੇ ਜੇਲ੍ਹ ਯਾਤਰਾ ਬਾਰੇ ਸੰਖੇਪ 'ਚ ਚਾਨਣਾ ਪਾਉਂਦਿਆਂ ਦੱਸਿਆ ਕਿ ਇੱਥੋਂ ਦੇ ਸਿਵਲ ਹਸਪਤਾਲ ਦਾ ਨਾਮ ਵੀ ਬਾਬਾ ਜੀ ਦੇ ਨਾਮ 'ਤੇ ਰੱਖਿਆ ਗਿਆ ਸੀ ਤੇ ਅੱਜ ਬਾਬਾ ਦਿਆਲ ਸਿੰਘ ਜੀ ਦੇ ਨਾਮ 'ਤੇ ਬਣੇ ਚੌਂਕ ਦਾ ਉਦਘਾਟਨ ਹੋਣ 'ਤੇ ਉਨ੍ਹਾਂ ਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਆਪਣੇ ਸਤਿਕਾਰਤ ਨਾਨਾ ਬਾਬਾ ਦਿਆਲ ਸਿੰਘ ਜੀ ਦੀ ਯਾਦ 'ਚ ਕੋਟਕਪੂਰਾ ਵਿਖੇ ਬਣਾਏ ਗਏ ਚੌਂਕ ਦਾ ਉਦਘਾਟਨ ਕਰਨ ਲਈ ਪੁੱਜੇ ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਹੋਰ ਸ਼ਖਸ਼ੀਅਤਾਂ ਦਾ ਵੱਖਰੇ ਤੌਰ 'ਤੇ ਧੰਨਵਾਦ ਕਰਦਿਆਂ ਡਾ ਜੀਵਨਜੋਤ ਕੌਰ ਨੇ ਆਖਿਆ ਕਿ ਉਹ ਆਪਣੇ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣ 'ਚ ਮਾਣ ਮਹਿਸੂਸ ਕਰ ਰਹੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਿੰਪਲ ਮਿੱਡਾ, ਹਰਦੀਪ ਸਿੰਘ ਕਟਾਰੀਆ, ਭਾਈ ਗੁਰਸ਼ਵਿੰਦਰ ਸਿੰਘ ਮਹਾਸ਼ਾ, ਗੁਰਸੇਵਕ ਸਿੰਘ ਨੀਲਾ, ਅਵਤਾਰ ਸਿੰਘ ਤਾਰੀ, ਨਵਦੀਪ ਸਿੰਘ ਿਢੱਲੋਂ, ਅਜੈਬ ਸਿੰਘ ਚਹਿਲ, ਮੁਕੰਦ ਸਿੰਘ ਕੰਦੀ, ਸੰਜੀਵ ਸਿੰਗਲਾ ਆਦਿ ਵੀ ਹਾਜ਼ਰ ਸਨ।

02 ਐਫਡੀਕੇ 119 :- ਰਾਣਾ ਸੋਢੀ ਚੌਂਕ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੰੂ ਸੰਬੋਧਿਤ ਕਰਦੇ ਹੋਏ।