ਤਰਸੇਮ ਚਾਨਣਾ, ਫ਼ਰੀਦਕੋਟ : ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੀਆਂ ਅੱਜ ਤੱਕ 4873 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਜਿੰਨਾਂ ਵਿੱਚੋਂ 139 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਪ੍ਰਰਾਪਤ ਨਤੀਜਿਆਂ ਵਿੱਚ 4586 ਰਿਪੋਰਟਾਂ ਨੈਗੇਟਿਵ ਆਈਆਂ ਹਨ। ਕੁਵੈਤ ਤੋਂ ਪਰਤੇ 35 ਸਾਲਾਂ ਵਿਅਕਤੀ ਗੁਰਮੇਲ ਸਿੰਘ ਪਿੰਡ ਬਰਗਾੜੀ ਜੋ ਦਸਮੇਸ਼ ਗਲੋਬਲ ਸਕੂਲ ਵਿਖੇ ਇਕਾਂਤਵਾਸ ਵਿੱਚ ਸੀ, ਦਾ ਸੈਂਪਲ 31 ਮਈ ਨੂੰ ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਕਰ ਲੈਬ ਵਿੱਚ ਭੇਜਿਆ ਸੀ ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਹੁਣ ਫਰੀਦਕੋਟ ਦਾ ਸਿਰਫ਼ 1 ਐਕਟਿਵ ਕੇਸ ਹੈ। ਜੋ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੈ। ਜਦ ਕਿ ਪਹਿਲਾਂ ਵਾਲਾ ਐਕਟਿਵ ਕੇਸ ਰਾਹੂਲ ਸਿੰਘ ਪਿੰਡ ਸੇਢਾ ਸਿੰਘ ਵਾਲਾ ਨੂੰ ਤੰਦਰੁਸਤ ਹੋਣ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਵਿਭਾਗ ਵੱਲੋਂ ਜ਼ਿਲੇ੍ਹ ਦੀਆਂ ਵੱਖ-ਵੱਖ ਸਿਹਤ ਸੰਸਥਾਵਾ ਕੋਟਕਪੂਰਾ,ਜੈਤੋ,ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ। ਅੱਜ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਹੇ ਪੁਲਿਸ ਵਿਭਾਗ ਦੇ ਅਧਿਕਾਰੀ-ਕਰਮਚਾਰੀ,ਸਿਹਤ ਵਿਭਾਗ ਦੇ ਸਟਾਫ ਮੈਂਬਰ,ਆਸ਼ਾ ਵਰਕਰ,ਗਰਭਵਤੀ ਅੌਰਤਾਂ,ਹਾਲ ਹੀ ਵਿੱੱਚ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ 143 ਸੈਂਪਲ ਇਕੱਤਰ ਕਰਕੇ ਜਾਂ ਲਈ ਲੈਬ ਵਿੱਚ ਭੇਜੇ ਜਾ ਰਹੇ ਹਨ। ਜ਼ਿਲ੍ਹੇ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ,ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ। ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ.ਮਨਜੀਤ ਕਿ੍ਸ਼ਨ ਭੱਲਾ ਨੇ ਕਿ ਕਿਹਾ ਕਿ ਸਾਰਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਤੇ ਅਡਵਾਇਜ਼ਰੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰੰਟ ਲਈਨ ਤੇ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰ,ਸਿਹਤ ਵਿਭਾਗ ਦਾ ਸਟਾਫ,ਪੁਲਿਸ ਵਿਭਾਗ ਦੇ ਸਟਾਫ਼ ਮੈਂਬਰਾਂ ਅਤੇ ਗਰਭਵਤੀ ਅੌਰਤਾਂ ਦੀ ਸਕਰੀਨੰਗ ਕਰ ਖੰਘ,ਜ਼ੁਕਾਮ,ਬੁਖਾਰ ਜਾਂ ਫਲੂ ਵਰਗੇ ਲੱਛਣ ਵਾਲਿਆਂ ਦੇ ਸੈਂਪਲ ਇਕੱਤਰ ਕਰਨ ਸਬੰਧੀ ਵੀ ਜ਼ਿਲੇ ਦੇ ਫਲੂ ਕਾਰਨਰ ਦੇ ਇੰਚਾਰਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਐਪੇਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ ਅਤੇ ਡਾ.ਅਨੀਤਾ ਚੌਹਾਨ ਨੇ ਕਿਹਾ ਕਿ ਕੋਵਾ ਐਪ ਡਾਉਨਲੋਡ ਕਰਨਾ ਅਤਿ ਜਰੂਰੀ ਹੈ। ਉਨ੍ਹਾਂ ਸਮੂਹ ਫਲੀਡ ਸਟਾਫ ਨੂੰ ਇਕਾਂਤਵਾਸ ਚ ਰਹਿ ਰਹੇ ਸਾਰੇ ਵਿਅਕਤੀਆਂ ਨੂੰ ਕੋਵਾ ਐਪ ਡਾਉਨਲੋਡ ਕਰਵਾਉਣਾ ਯਕੀਨੀ ਬਣਾਉਣ।

02 ਐਫਡੀਕੇ 118 :-ਡਾ. ਰਜਿੰਦਰ ਕੁਮਾਰ, ਸਿਵਲ ਸਰਜਨ ਜਾਣਕਾਰੀ ਦਿੰਦੇ ਹੋਏ।