ਅਸ਼ੋਕ ਧੀਰ, ਜੈਤੋ

ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਦੇ ਆਦੇਸ ਅਨੁਸਾਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਨੂੰ ਟੀਕਾਕਰਨ ਸੈਂਟਰ ਬਣਾਉਣ ਦੀ ਸਰਕਾਰ ਨੂੰ ਪੇਸਕਸ ਕੀਤੀ ਗਈ ਹੈ। ਇਸੇ ਕੜੀ ਤਹਿਤ ਬ੍ਾਂਚ ਕੋਟਕਪੂਰਾ,ਫਰੀਦਕੋਟ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕਰੋਨਾ ਮਹਾਮਾਰੀ ਤੋਂ ਬਚਾਓ ਸਬੰਧੀ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ। ਇਹ ਮੁਫਤ ਟੀਕਾਕਰਨ ਕੈਂਪ , ਸਿਹਤ ਵਿਭਾਗ, ਸਿਵਲ ਹਸਪਤਾਲ ਕੋਟਕਪੂਰਾ ਦੇ ਸਹਿਯੋਗ ਨਾਲ ਕਰੋਨਾ ਤੋ ਬਚਣ ਲਈ ਲਗਾਇਆ ਗਿਆ। ਇਸ ਕੈਂਪ ਦੌਰਾਨ ਸਭ ਨੇ ਮਾਸਕ ਆਦਿ ਪਹਿਨ ਕੇ, ਸੋਸਲ ਡਿਸਟੈਂਸ ਬਣਾ ਕੇ, ਸੈਨੇਟਾਈਜਰ ਦੀ ਵਰਤੋਂ ਕਰਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਰਮੇਸ਼ ਚੰਦਰ ਬੀ.ਟੀ .ਓ . ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਫਰਮਾਇਆ ਕਿ ਸੰਤ ਨਿਰੰਕਾਰੀ ਮਿਸਨ ਵੱਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਜਿਵੇਂ ਖੂਨਦਾਨ ਕੈਂਪ, ਸਫਾਈ ਅਭਿਆਨ, ਰੁੱਖ ਲਗਾਓ ਮੁਹਿੰਮ, ਕੁਦਰਤੀ ਆਫਤਾਂ ਤੋਂ ਬਚਾਓ ਕਾਰਜ, ਲਾਕ ਡਾਊਨ ਦੌਰਾਨ ਲੋੜਵੰਦਾਂ ਨੂੰ ਰਾਸਨ ਦੀਆਂ ਕਿੱਟਾਂ ਵੰਡਣਾ ਆਦਿ ਕਾਰਜ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਅੱਜ ਕੋਟ ਕਪੂਰਾ ਵਿਖੇ ਕੋਵਿਡ-19 ਤੋਂ ਬਚਾਓ ਸਬੰਧੀ ਟੀਕਾਕਰਨ ਦਾ ਸੈਂਟਰ ਬਣਾ ਕੇ ਬਹੁਤ ਹੀ ਸਲਾਘਾਯੋਗ ਉਦਮ ਕੀਤਾ ਹੈ, ਜਿਸ ਲਈ ਨਿਰੰਕਾਰੀ ਮਿਸਨ ਦੀ ਭਰਪੂਰ ਸਲਾਘਾ ਕਰਨੀ ਬਣਦੀ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵੀ ਨਿਰੰਕਾਰੀ ਮਿਸਨ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਕੋਵਿਡ-19 ਤੋਂ ਬਚਣ ਲਈ ਕੁੱਲ 61 ਲੋਕਾਂ ਨੂੰ ਮੁਫਤ ਟੀਕਾਕਰਨ ਕਰਵਾਇਆ ਗਿਆ। ਇਸ ਮੌਕੇ ਸੰਯੋਜਕ ਸੁਰਿੰਦਰ ਅਰੋੜਾ ਨੇ ਦੱਸਿਆ ਇਹ ਟੀਕਾਕਰਨ ਕੈਂਪ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਦੇ ਅਸੀਰਵਾਦ ਸਦਕਾ ਹੀ ਲਗਾਇਆ ਗਿਆ ਹੈ, ਇਹ ਸੇਵਾਵਾਂ ਅੱਗੇ ਵੀ ਜਾਰੀ ਰਹਿਣਗੀਆਂ। ਅੱਜ ਕੋਟ ਕਪੂਰਾ ਵਿਖੇ ਲਗਾਏ ਗਏ ਟੀਕਾਕਰਨ ਕੈਂਪ ਦੀ ਸਾਰੇ ਹੀ ਸਮਾਜ ਸੇਵੀਆਂ, ਸਹਿਰ ਨਿਵਾਸੀਆਂ, ਅਫਸਰਾਂ ਆਦਿ ਵੱਲੋਂ ਭਰਪੂਰ ਸਲਾਘਾ ਕੀਤੀ ਗਈ।