ਚਾਨਣਾ, ਫਰੀਦੋਕਟ: ਸ਼੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਹੋਏ ਬਹਿਬਲ ਗੋਲੀ ਕਾਂਡ ਵਿਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਚਲਾਨ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਅਗਲੀ ਪੇਸ਼ੀ 9 ਫਰਵਰੀ ਪਾਈ ਹੈ।

ਦੋਸ਼ਾਂ ਮੁਤਾਬਕ ਬਹਿਬਲ ਗੋਲੀ ਕਾਂਡ ਸਮੇਂ ਉਦੋਂ ਦੇ ਡੀਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਸੁਮੇਧ ਸਿੰਘ ਸੈਣੀ ਦੀ ਸਥਿਤੀ ਨਾਲ ਨਿਬੜਣ ਲਈ ਆਪਸ ਵਿਚ ਹੁੰਦੀ ਲੰਬੀ ਗੱਲਬਾਤ ਅਤੇ ਇਨਸਾਨੀ ਹੱਕਾਂ ਦਾ ਘਾਣ ਕਰਨ ਲਈ ਕਾਨੂੰਨ ਨੂੰ ਛਿੱਕੇ ਢੰਗ ਕੇ ਕੀਮਤੀ ਜਾਨਾਂ ਲਈਆਂ। ਮਾਮਲੇ ਦੀ ਜਾਂਚ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਕੀਤੀ ਗਈ। ਜਸਟਿਸ ਮਾਰਕੰਡੇ ਕਾਟਜੂ ਨੇ ਵੀ ਜਾਂਚ ਕੀਤੀ ਸੀ।

ਰਣਜੀਤ ਸਿੰਘ ਕਮਿਸ਼ਨ ਨੇ ਵੀ ਮਾਮਲੇ ਨੂੰ ਘੋਖਿਆ, ਫੇਰ ਆਈਜੀ ਕੁੰਵਰ ਵਿਜੇਪ੍ਰਤਾਪ ਸਿੰਘ ਇਸ ਮਾਮਲੇ ਨੂੰ ਆਪਣਾ ਹੱਥਾਂ ਵਿਚ ਲਿਆ। ਲੰਬੀ ਜਾਂਚ ਉਪਰੰਤ ਉਪਰੋਕਤ ਪੁਲਿਸ ਅਧਿਕਾਰੀਆਂ ਵੱਲੋਂ ਨਿਭਾਈ ਗਈ ਭੂਮਿਕਾ ਦਾ ਮੁਲਾਂਕਣ ਕਰਨ ਪਿੱਛੋਂ ਇਨ੍ਹਾਂ ਨੂੰ ਕਥਿਤ ਤੌਰ 'ਤੇ ਜ਼ਿੰਮੇਵਾਰ ਮੰਨਿਆ ਗਿਆ ਅਤੇ ਇਨ੍ਹਾਂ ਦਾ ਨਾਂ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ।