- ਮੀਟਿੰਗ ਮੌਕੇ ਸਰਬਸੰਮਤੀ ਨਾਲ ਸੰਘਰਸ਼ ਨੂੰ ਜ਼ਿਲ੍ਹਾ ਪੱਧਰ 'ਤੇ ਲਿਜਾਣ ਦਾ ਫੈਸਲਾ

ਪੱਤਰ ਪ੍ਰਰੇਰਕ, ਕੋਟਕਪੂਰਾ : ਸਥਾਨਕ ਫਰੀਦਕੋਟ ਸੜਕ 'ਤੇ ਸਥਿਤ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵੱਲੋਂ ਰੱਖੀ ਮੀਟਿੰਗ ਦੌਰਾਨ 25 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਗਠਨ ਕਰਨ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਜ਼ਿਲ੍ਹਾ ਪ੍ਰਸ਼ਾਸ਼ਨ, ਗਊਸ਼ਾਲਾਵਾਂ ਦੇ ਪ੍ਰਬੰਧਕਾਂ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਆਪਣੇ ਸੰਬੋਧਨ ਦੌਰਾਨ ਬੁਲਾਰਿਆਂ ਨੇ ਜ਼ਿਲ੍ਹੇ ਭਰ ਦੇ ਅਵਾਰਾ ਪਸ਼ੂਆਂ ਨੂੰ ਇਕੋ ਸਮੇਂ ਮਿੰਨੀ ਸਕੱਤਰੇਤ ਫਰੀਦਕੋਟ, ਤਹਿਸੀਲ ਕੰਪਲੈਕਸ ਕੋਟਕਪੂਰਾ ਤੇ ਤਹਿਸੀਲ ਕੰਪਲੈਕਸ ਜੈਤੋ ਵਿਖੇ ਛੱਡ ਕੇ ਆਉਣ, ਜਿਲ੍ਹਾ ਪ੍ਰਸ਼ਾਸ਼ਨ ਦੇ ਪ੍ਰਰੋਗਰਾਮਾਂ ਦਾ ਬਾਈਕਾਟ ਕਰਨ, ਸੱਤਾਧਾਰੀ ਧਿਰ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਆਗੂਆਂ ਦਾ ਵਿਰੋਧ ਕਰਨ ਸਮੇਤ ਅਨੇਕਾਂ ਨੁਕਤਿਆਂ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ.ਮਨਜੀਤ ਸਿੰਘ ਿਢੱਲੋਂ, ਗੁਰਬਚਨ ਸਿੰਘ ਟੋਨੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਗਦੀਸ਼ ਪ੍ਰਸ਼ਾਦ, ਗੁਰਦਿਆਲ ਭੱਟੀ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਬੱਬੂ, ਰਤਨ ਅਗਰਵਾਲ, ਮਿੰਟੂ ਗਿੱਲ, ਸ਼ਾਮ ਲਾਲ ਚਾਵਲਾ ਆਦਿਕ ਬੁਲਾਰਿਆਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਪਹਿਲਾਂ ਉਕਤ ਸੰਘਰਸ਼ ਨੂੰ ਜਿਲ੍ਹਾ ਪੱਧਰ 'ਤੇ ਐਕਸ਼ਨ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਜਿਲ੍ਹੇ ਭਰ ਦੀਆਂ ਤਹਿਸੀਲਾਂ, ਬਲਾਕ ਪੱਧਰੀ ਅਤੇ ਪਿੰਡ-ਪਿੰਡ, ਸ਼ਹਿਰਾਂ ਦੇ ਵਾਰਡਾਂ ਅਤੇ ਗਲੀ-ਮੁਹੱਲਿਆਂ 'ਚ ਵੀ ਇਸ ਤਰ੍ਹਾਂ ਦੀਆਂ ਐਕਸ਼ਨ ਕਮੇਟੀਆਂ ਦੀ ਯੋਜਨਾ ਬਣਾਈ ਜਾਵੇ ਤੇ ਉਸ ਤੋਂ ਬਾਅਦ ਗਊ ਟੈਕਸ ਭਰਨ ਅਤੇ ਗਊਸ਼ਾਲਾਵਾਂ ਨੂੰ ਦਾਨ ਕਰਨ ਵਾਲੇ ਦਾਨੀ ਸੱਜਣਾ ਨਾਲ ਸੰਪਰਕ ਕਰਕੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਸ਼ਰਤਾਂ ਤਹਿ ਕੀਤੀਆਂ ਜਾਣ। ਸਰਬਸੰਮਤੀ 25 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰਨ ਮੌਕੇ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਨੁਮਾਇੰੰਦਗੀ ਦੇਣ ਦੀ ਕੌਸ਼ਿਸ਼ ਕੀਤੀ ਗਈ। ਇਸ ਮੌਕੇ ਡਾ. ਪ੍ਰਰੀਤਮ ਸਿੰਘ ਛੌਕਰ ਅਤੇ ਪ੍ਰਰੋ. ਐਚ.ਐਸ ਪਦਮ ਅਨੁਸਾਰ ਅੱਜ ਦੀ ਮੀਟਿੰਗ 'ਚ ਗੈਰ ਹਾਜਰ ਰਹਿਣ ਵਾਲੀਆਂ ਸ਼ਖਸ਼ੀਅਤਾਂ ਨਾਲ ਸੰਪਰਕ ਕਰਕੇ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ।

21ਐਫ਼ਡੀਕੇ101:- ਅਵਾਰਾ ਪਸ਼ੂਆਂ ਦੇ ਹੱਲ ਲਈ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਲੱਬ ਦੇ ਮੈਂਬਰ।