ਹਰਪ੍ਰੀਤ ਚਾਨਾ, ਫਰੀਦਕੋਟ : ਜੇਲ੍ਹਾਂ ’ਚੋਂ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ, ਨਸ਼ੀਲੇ ਪਦਾਰਥ ਜਾਂ ਹੋਰ ਇਤਰਾਜ਼ਯੋਗ ਵਸਤਾਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੌਰਾਨ ਗੈਂਗਸਟਰ ਮੋਨੂੰ ਡਾਗਰ ਸਮੇਤ ਚਾਰ ਹਵਾਲਾਤੀਆਂ ਤੇ ਦੋ ਕੈਦੀਆਂ ਤੋਂ 6 ਟੱਚ ਸਕਰੀਨ ਮੋਬਾਈਲਾਂ ਸਣੇ 14 ਮੋਬਾਇਲ ਤੇ 3 ਚਾਰਜਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ ਤੇ ਨਾਭਾ ਆਦਿ ਜੇਲ੍ਹਾਂ ’ਚ ਵੀ ਸ਼ਰੇਆਮ ਮੋਬਾਇਲ ਚਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਟੀ ਥਾਣਾ ਫਰੀਦਕੋਟ ਦੀ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮੋਨੂੰ ਡਾਗਰ ਸਮੇਤ ਕੈਦੀਆਂ ਪਰਬਤ ਸਿੰਘ, ਜਗਦੀਪ ਸਿੰਘ ਤੇ ਹਵਾਲਾਤੀਆਂ ਵਰਿੰਦਰ ਕੁਮਾਰ, ਰਣਜੀਤ ਮਨੀ, ਲਵਪ੍ਰੀਤ ਸਿੰਘ ਸਮੇਤ ਅਣਪਛਾਤਿਆਂ ਖਿਲਾਫ ਜੇਲ੍ਹ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Posted By: Jagjit Singh