ਨੇਪਾਲੀ ਮੂਲ ਦੇ ਨੌਕਰਾਂ ਦੀ ਲੁੱਟ, ਦੀਪਕ ਤੇ ਕਲਪਨਾ ਖ਼ਿਲਾਫ਼ ਕੇਸ ਦਰਜ
ਨੇਪਾਲੀ ਮੂਲ ਦੇ ਨੌਕਰਾਂ ਦੀ ਲੁੱਟ, ਦੀਪਕ ਤੇ ਕਲਪਨਾ ਖ਼ਿਲਾਫ਼ ਕੇਸ ਦਰਜ
Publish Date: Wed, 12 Nov 2025 08:38 PM (IST)
Updated Date: Wed, 12 Nov 2025 08:40 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ 88 ਵਿਖੇ ਰਹਿਣ ਵਾਲੇ ਮੁਕੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਰੋਮਾ ਨੂੰ ਖਾਣੇ ਵਿਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਅਚੇਤ ਕਰਨ ਤੋਂ ਬਾਅਦ ਉਨ੍ਹਾਂ ਦੇ ਘਰੇਲੂ ਕਾਮਿਆਂ, ਨੇਪਾਲੀ ਮੂਲ ਦੇ ਦੀਪਕ ਅਤੇ ਉਸਦੀ ਪਤਨੀ ਕਲਪਨਾ ਨੇ ਨਕਦੀ ਅਤੇ ਲਗਭਗ 2-3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਸੋਹਾਣਾ ਥਾਣਾ ਪੁਲਿਸ ਨੇ ਮੁਕੇਸ਼ ਗੋਇਲ ਦੇ ਪੁੱਤਰ ਸ਼ੁਭਮ ਗੋਇਲ ਦੀ ਸ਼ਿਕਾਇਤ ਤੇ ਦੋਵਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ੁਭਮ ਗੋਇਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਿਲਡਿੰਗ ਕੰਸਟਰਕਸ਼ਨ ਦਾ ਕੰਮ ਕਰਦੇ ਹਨ। 1 ਨਵੰਬਰ ਦੀ ਰਾਤ ਕਰੀਬ 8:30 ਵਜੇ ਉਹ ਆਪਣੇ ਵੱਡੇ ਭਰਾ ਅਤੇ ਭਾਬੀ ਨਾਲ ਕਿਸੇ ਜਾਣਕਾਰ ਦੇ ਘਰ ਜਨਮਦਿਨ ਸਮਾਰੋਹ ਵਿਚ ਸ਼ਾਮਲ ਹੋਣ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਅਤੇ ਘਰੇਲੂ ਸਹਾਇਕ ਦੀਪਕ-ਕਲਪਨਾ ਘਰ ਤੇ ਮੌਜੂਦ ਸਨ। 2 ਨਵੰਬਰ ਦੀ ਰਾਤ ਕਰੀਬ 12:30 ਵਜੇ ਜਦੋਂ ਉਹ ਵਾਪਸ ਪਰਤੇ, ਤਾਂ ਘਰ ਦਾ ਗੇਟ ਖੁੱਲ੍ਹਾ ਸੀ। ਅੰਦਰ ਜਾ ਕੇ ਦੇਖਿਆ ਤਾਂ ਮਾਤਾ-ਪਿਤਾ ਕਮਰੇ ਵਿਚ ਬੇਹੋਸ਼ ਪਏ ਸਨ, ਅਲਮਾਰੀ ਖੁੱਲ੍ਹੀ ਸੀ ਅਤੇ ਦੀਪਕ-ਕਲਪਨਾ ਗਾਇਬ ਸਨ। ਉਨ੍ਹਾਂ ਨੇ ਤੁਰੰਤ ਮਾਤਾ-ਪਿਤਾ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਘਰ ਦੀ ਤਲਾਸ਼ੀ ਲੈਣ ਤੇ 2-3 ਤੋਲੇ ਸੋਨਾ ਅਤੇ ਕੁਝ ਨਕਦੀ ਗਾਇਬ ਮਿਲੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਮੁਕੇਸ਼ ਗੋਇਲ ਨੇ ਨੇਪਾਲੀ ਮੂਲ ਦੇ ਦੀਪਕ ਅਤੇ ਕਲਪਨਾ ਨੂੰ ਕਰੀਬ ਇਕ ਮਹੀਨਾ ਪਹਿਲਾਂ ਘਰ ’ਚ ਕੰਮ ਲਈ ਰੱਖਿਆ ਸੀ। ਦੋਵੇਂ ਉਨ੍ਹਾਂ ਦੇ ਘਰ ਵਿਚ ਹੀ ਰਹਿੰਦੇ ਸਨ।