ਮੁਅੱਤਲ ਚੀਫ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਦੀ ਮੁਅੱਤਲੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟੀਸ਼ਨਰ ਪਹਿਲਾਂ ਬਦਲਵੇਂ ਉਪਾਅ ਦੇ ਰੂਪ ’ਚ ਅਪੀਲ ਦਾਖ਼਼ਲ ਕਰਨ, ਜਿਸ ਨੂੰ ਨਿਗਮ ਦਾ ਬੋਰਡ ਆਫ ਡਾਇਰੈਕਟਰਜ਼ ਦੋ ਮਹੀਨੇ ਦੇ ਅੰਦਰ ਨਿਪਟਾਏਗਾ।
Publish Date: Fri, 14 Nov 2025 12:08 PM (IST)
Updated Date: Fri, 14 Nov 2025 12:09 PM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੀਫ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ ਦੀ ਮੁਅੱਤਲੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਟੀਸ਼ਨਰ ਪਹਿਲਾਂ ਬਦਲਵੇਂ ਉਪਾਅ ਦੇ ਰੂਪ ’ਚ ਅਪੀਲ ਦਾਖ਼਼ਲ ਕਰਨ, ਜਿਸ ਨੂੰ ਨਿਗਮ ਦਾ ਬੋਰਡ ਆਫ ਡਾਇਰੈਕਟਰਜ਼ ਦੋ ਮਹੀਨੇ ਦੇ ਅੰਦਰ ਨਿਪਟਾਏਗਾ।
ਪਟੀਸ਼ਨਰ ਵੱਲੋਂ ਤਰਕ ਦਿੱਤਾ ਗਿਆ ਕਿ ਮੁਅੱਤਲੀ ਨਿਯਮ 4 (1) ਦੀ ਵਿਵਸਥਾ ਦੇ ਉਲਟ ਹੈ ਤੇ ਇਹ ਹੁਕਮ ਪਹਿਲਾਂ ਤੈਅ ਅਤੇ ਮੰਦਭਾਗੇ ਤਰੀਕੇ ਨਾਲ ਪਾਸ ਕੀਤਾ ਗਿਆ।