ਦਾਊਂ ਤੋਂ ਮੁਹਾਲੀ ਆਉਣ ਵਾਲੇ ਰਸਤੇ 'ਤੇ ਗੰਦਗੀ ਦੇ ਅੰਬਾਰ, ਲੋਕ ਬਦਬੂ ਤੋਂ ਪਰੇਸ਼ਾਨ
ਦਾਊਂ ਤੋਂ ਮੁਹਾਲੀ ਆਉਣ ਵਾਲੇ ਰਸਤੇ 'ਤੇ ਗੰਦਗੀ ਦੇ ਅੰਬਾਰ, ਲੋਕ ਬਦਬੂ ਤੋਂ ਪਰੇਸ਼ਾਨ
Publish Date: Wed, 12 Nov 2025 08:14 PM (IST)
Updated Date: Wed, 12 Nov 2025 08:16 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਦੇ ਕਈ ਇਲਾਕਿਆਂ ਵਿਚ ਇਸ ਸਮੇਂ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ਤੇ ਦਾਊਂ ਤੋਂ ਮੁਹਾਲੀ ਆਉਣ ਵਾਲੇ ਮੁੱਖ ਰਸਤੇ ਤੇ ਓਵਰਬ੍ਰਿਜ ਦੇ ਹੇਠਾਂ ਲੋਕਾਂ ਵੱਲੋਂ ਕੂੜਾ ਸੁੱਟੇ ਜਾਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਕੂੜੇ ਦੇ ਢੇਰ ਅਤੇ ਬਦਬੂ ਤੋਂ ਪਰੇਸ਼ਾਨੀ ਬੜਮਾਜਰਾ ਨੂੰ ਜਾਂਦੇ ਰਸਤੇ ਦੇ ਨੇੜੇ ਜਮ੍ਹਾਂ ਹੋਏ ਇਸ ਕੂੜੇ ਦੇ ਵੱਡੇ ਢੇਰ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਤੇਜ਼ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ਤੇ ਲੰਘਣ ਵਾਲੇ ਲੋਕ ਆ ਕੇ ਕੂੜਾ ਸੁੱਟ ਜਾਂਦੇ ਹਨ, ਜਿਸ ਕਾਰਨ ਇੱਥੇ ਹਰ ਸਮੇਂ ਗੰਦਗੀ ਦੇ ਅੰਬਾਰ ਲੱਗੇ ਰਹਿੰਦੇ ਹਨ। ਲੋਕਾਂ ਨੇ ਦੱਸਿਆ ਕਿ ਦੁੱਖ ਦੀ ਗੱਲ ਇਹ ਹੈ ਕਿ ਇਸ ਜਗ੍ਹਾ ਦੀ ਸਫ਼ਾਈ ਲਈ ਕੋਈ ਵੀ ਵਿਭਾਗ ਕੰਮ ਨਹੀਂ ਕਰ ਰਿਹਾ ਅਤੇ ਨਾ ਹੀ ਕੂੜਾ ਸੁੱਟਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਤਿੰਨ ਮਹੀਨੇ ਪਹਿਲਾਂ ਦੋ ਪਸ਼ੂਆਂ ਦੀ ਹੋਈ ਸੀ ਮੌਤ ਲੋਕਾਂ ਨੇ ਇਹ ਵੀ ਯਾਦ ਕਰਵਾਇਆ ਕਿ ਇਸੇ ਸਥਾਨ ਤੇ ਤਿੰਨ-ਚਾਰ ਮਹੀਨੇ ਪਹਿਲਾਂ ਬਿਜਲੀ ਦੇ ਕਰੰਟ ਲੱਗਣ ਕਾਰਨ ਦੋ ਬੇਸਹਾਰਾ ਪਸ਼ੂਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇੱਥੇ ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਤੁਰੰਤ ਮੰਗ ਕੀਤੀ ਹੈ ਕਿ ਇਸ ਰਸਤੇ ਤੋਂ ਕੂੜੇ ਦੇ ਢੇਰ ਹਟਾਏ ਜਾਣ, ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇੱਥੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।