ਲਾਰੈਂਸ ਗੈਂਗ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ,ਪੰਜਾਬ ਪੁਲਿਸ ਦੇ ਰਿਟਾਇਰਡ ਪੁਲਿਸਕਰਮੀ ਦਾ ਸੀ ਪੁੱਤਰ
ਹੱਤਿਆ ਦੀ ਜ਼ਿੰਮੇਵਾਰੀ ਕਿਸੇ ਗੈਂਗ ਨੇ ਨਹੀਂ ਲਈ ਪਰ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇੰਦਰਪ੍ਰੀਤ ਸਿੰਘ ਪੈਰੀ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਸੀ। ਇਸੇ ਰੰਜਿਸ਼ ਕਾਰਨ ਬੰਬੀਹਾ ਗੈਂਗ ਦਾ ਲੱਕੀ ਪਟਿਆਲ ਉਸ ਨੂੰ ਲੰਬੇ ਸਮੇਂ ਤੋਂ ਨਿਸ਼ਾਨੇ 'ਤੇ ਰੱਖ ਕੇ ਬੈਠਾ ਸੀ।
Publish Date: Tue, 02 Dec 2025 11:15 AM (IST)
Updated Date: Tue, 02 Dec 2025 11:18 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ: ਸੋਮਵਾਰ ਸ਼ਾਮ ਨੂੰ ਸੈਕਟਰ-26 ਟਿੰਬਰ ਮਾਰਕੀਟ ਵਿਚ ਗੈਂਗਵਾਰ ਦੌਰਾਨ ਪੰਜਾਬ ਪੁਲਿਸ ਦੇ ਰਿਟਾਇਰਡ ਪੁਲਿਸ ਕਰਮੀ ਦੇ ਪੁੱਤਰ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰ ਦਿੱਤਾ ਗਿਆ। ਹਮਲਾਵਰ ਇਕ ਕਾਰ ਵਿਚ ਸਵਾਰ ਹੋ ਕੇ ਆਏ ਸਨ ਤੇ ਪਹਿਲਾਂ ਤੋਂ ਹੀ ਪੈਰੀ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਪੈਰੀ ਆਪਣੀ ਗੱਡੀ ਲੈ ਕੇ ਟਿੰਬਰ ਮਾਰਕੀਟ ਪਹੁੰਚਿਆ, ਹਮਲਾਵਰਾਂ ਨੇ ਉਸ ਦੀ ਕਾਰ ਦੇ ਅੱਗੇ ਅਤੇ ਡਰਾਈਵਰ ਸੀਟ ਵੱਲੋਂ ਤਾਬੜਤੋੜ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ।
ਹਮਲਾਵਰਾਂ ਨੇ ਲਗਪਗ 10 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਚਾਰ ਗੋਲੀਆਂ ਪੈਰੀ ਨੂੰ ਲੱਗੀਆਂ। ਗੋਲੀਆਂ ਉਸ ਦੇ ਪੇਟ ਤੇ ਛਾਤੀ ਨੂੰ ਚੀਰਦੀਆਂ ਹੋਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਹੱਤਿਆ ਦੀ ਜ਼ਿੰਮੇਵਾਰੀ ਕਿਸੇ ਗੈਂਗ ਨੇ ਨਹੀਂ ਲਈ ਪਰ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇੰਦਰਪ੍ਰੀਤ ਸਿੰਘ ਪੈਰੀ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਸੀ। ਇਸੇ ਰੰਜਿਸ਼ ਕਾਰਨ ਬੰਬੀਹਾ ਗੈਂਗ ਦਾ ਲੱਕੀ ਪਟਿਆਲ ਉਸ ਨੂੰ ਲੰਬੇ ਸਮੇਂ ਤੋਂ ਨਿਸ਼ਾਨੇ 'ਤੇ ਰੱਖ ਕੇ ਬੈਠਾ ਸੀ।
ਪੈਰੀ ਇਸ ਸਮੇਂ ਡਕੈਤੀ ਦੇ ਇਕ ਕੇਸ ਵਿਚ ਜਮਾਨਤ 'ਤੇ ਬਾਹਰ ਸੀ। ਉਸ ਦਾ ਵਿਆਹ ਹਾਲ ਹੀ ਵਿਚ ਹੋਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਨਾ ਕਿਸੇ ਬਹਾਨੇ ਨਾਲ ਪੈਰੀ ਨੂੰ ਸੈਕਟਰ-26 ਬੁਲਾਇਆ ਗਿਆ, ਜਿੱਥੇ ਪਹਿਲਾਂ ਤੋਂ ਹੀ ਹਮਲਾਵਰ ਘਾਤ ਲਗਾਏ ਬੈਠੇ ਸਨ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ, ਫੋਨ ਕਾਲ ਡੀਟੇਲਜ਼ ਤੇ ਪੁਰਾਣੀਆਂ ਰੰਜਿਸ਼ਾਂ ਦੇ ਅਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।