ਜੇ ਐੱਸ ਕਲੇਰ, ਜ਼ੀਰਕਪੁਰ

ਚੰਡੀਗੜ੍ਹ•-ਅੰਬਾਲਾ ਕੌਮੀ ਸ਼ਾਹਰਾਹ 'ਤੇ ਸਥਿਤ ਮਾਇਆ ਗਾਰਡਨ ਸਿਟੀ ਵਾਸੀਆਂ ਨੇ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾਉਂਦੇ ਹੋਏ ਬਿਲਡਰ ਖ਼ਿਲਾਫ਼ ਕਾਰ ਰੋਸ ਰੈਲੀ ਕੱਢੀ ਇਹ ਰੋਸ ਰੈਲੀ ਮਾਇਆ ਗਾਰਡਨ ਸਿਟੀ ਤੋਂ ਸ਼ੁਰੂ ਹੋ ਕੇ ਵੀਆਈਪੀ ਰੋਡ ਤੋਂ ਹੁੰਦੀ ਹੋਈ ਮੁੜ ਮਾਇਆ ਗਾਰਡਨ ਮੈਗਨੇਸ਼ੀਆ ਆ ਕੇ ਸਮਾਪਤ ਹੋਈ ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹੱਥ 'ਚ ਆਪਣੀ ਮੰਗਾਂ ਲਿਖੇ ਬੈਨਰ ਫੜ ਕੇ ਰੋਸ ਪ੍ਰਗਟ ਕੀਤਾ ਮੁਜ਼ਹਰਾਕਾਰੀਆਂ ਨੇ ਦੋਸ਼ ਲਾਇਆ ਕਿ ਸੁਸਾਇਟੀਆਂ ਵਿਚ ਆ ਰਹੀ ਸਮੱਸਿਆਵਾਂ ਸਬੰਧੀ ਉਹ ਵਾਰ ਵਾਰ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ

ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਬਿਲਡਰ ਵੱਲੋਂ ਉਨ੍ਹਾਂ ਦੀ ਲਿਫ਼ਟ, ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਬੰਦ ਕਰ ਦਿੱਤਾ ਹੈ ਜਿਸ ਕਾਰਨ ਇਹ ਰੈਲੀ ਕੱਢੀ ਗਈ ਸੁਸਾਇਟੀ ਦੇ ਵਸਨੀਕ ਗੁਰਦੀਪ ਸਿੰਘ ਵਾਲੀਆ ਅਤੇ ਅਰੁਣ ਉੱਪਲ ਨੇ ਦੱਸਿਆ ਕਿ ਬਰਨਾਲਾ ਬਿਲਡਰ ਵੱਲੋਂ ਪ੍ਰਰਾਜੈਕਟ ਨੂੰ ਵੇਚਦੇ ਹੋਏ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਹਾਲੇ ਤਕ ਪੂਰੇ ਨਹੀਂ ਕੀਤੇ ਉਨ੍ਹ•ਾਂ ਕਿਹਾ ਕਿ ਲੱਖਾਂ ਰੁਪਏ ਲਾਗਤ ਨਾਲ ਫਲੈਟ ਖਰੀਦਣ ਦੇ ਬਾਵਜੂਦ ਹਾਲੇ ਵੀ ਉਹ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਉਨ੍ਹਾਂਨੇ ਕਿਹਾ ਕਿ 20 ਤੋਂ 24 ਸਤੰਬਰ ਤੱਕ ਲਿਫ਼ਟਾਂ ਬੰਦ ਰਹੀਆਂ ਹਨ ਹਾਊਸ ਕੀਪਿੰਗ ਸਟਾਫ਼ ਤਨਖ਼ਾਹ ਨਾ ਮਿਲਣ ਦੇ ਦੋਸ਼ ਲਾ ਕੇ ਕੰਮ 'ਤੇ ਨਹੀਂ ਆ ਰਿਹਾ ਹੈ ਲੋਕਾਂ ਨੇ ਮੈਨਟੇਨਸ ਚਾਰਜ ਦੇ ਰੂਪ 'ਚ ਵਸੂਲੇ ਪੈਸਿਆਂ ਦੀ ਆਡਿਟ ਰਿਪੋਰਟ ਦੀ ਮੰਗ ਕੀਤੀ ਹੈ

ਗੱਲ ਕਰਨ 'ਤੇ ਮਾਇਆ ਗਾਰਡਨ ਦੇ ਡਾਇਰੈਕਟਰ ਸਤੀਸ਼ ਜਿੰਦਲ ਨੇ ਕਿਹਾ ਕਿ ਸੁਸਾਇਟੀ ਦੀ ਚੁਣੀ ਹੋਈ ਬਾਡੀ ਹੈ ਜਿਸਦੇ ਕਿਸੇ ਵੀ ਅਹੁਦੇਦਾਰ ਨੂੰ ਕੋਈ ਪਰੇਸ਼ਾਨੀ ਨਹੀ ਹੈ ਕੁਝ ਗਿਣਤੀ ਦੇ ਵਸਨੀਕ ਉਨ੍ਹਾਂ ਨੂੰ ਕਥਿਤ ਤੌਰ 'ਤੇ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਲੋਕ ਸੁਸਾਇਟੀ ਦੇ ਨਿਯਮ ਮੁਤਾਬਕ ਮੈਨਟੇਨਸ ਚਾਰਜ ਨਹੀਂ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਕਨੈਕਸ਼ਨ ਕੱਟਿਆ ਹੈ