ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ:

ਖਰੜ ਸਥਿਤ ਗੁਲਮੋਹਰ ਸੁਸਾਇਟੀ ਦੀ ਚੌਥੀ ਮੰਜ਼ਿਲ ਤੋਂ ਸੋਮਵਾਰ ਦੇਰ ਰਾਤ ਨੌਜਵਾਨ ਅਤੇ ਮੁਟਿਆਰ ਨੇ ਸ਼ੱਕੀ ਹਾਲਤ ਵਿਚ ਹੇਠਾਂ ਡਿੱਗ ਗਏ। ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਫ਼ੇਜ਼-6 ਲਿਜਾਇਆ ਗਿਆ ਸੀ ਜਿੱਥੇ ਨੌਜਵਾਨ ਦੀ ਗੰਭੀਰ ਹਾਲਤ ਕਾਰਨ ਉਸਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਸਵੇਰੇ ਉਸਦੀ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਪਛਾਣ ਮਰਿਸ਼ (23) ਨਿਵਾਸੀ ਪਟਿਆਲਾ ਵਜੋਂ ਹੋਈ ਹੈ ਜੋ ਕਿ ਜ਼ਖਮੀ ਅੌਰਤ ਦਾ ਰਿਸ਼ਤੇਦਾਰ ਹੈ। ਜ਼ਖਮੀ ਅੌਰਤ ਨੂੰ ਉਸਦੇ ਪਤੀ ਅਮਨ ਨੇ ਦੇਰ ਰਾਤ ਪੌਣੇ 1 ਵਜੇ ਫੋਰਟਿਸ ਹਸਪਤਾਲ ਵਿਚ ਸ਼ਿਫਟ ਕਰਵਾ ਦਿੱਤਾ ਸੀ ਜਿੱਥੇ ਉਹ ਜ਼ੇਰੇ ਇਲਾਜ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕਰ ਮਰਿਸ਼ ਦਾ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਅੌਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਰਿਸ਼ ਜੋ ਕਿ ਵਿਦਿਆਰਥੀ ਹੈ ਸੋਮਵਾਰ ਨੂੰ ਪਟਿਆਲਾ ਤੋਂ ਉਨ੍ਹਾਂ ਦੇ ਖਰੜ ਸਥਿਤ ਗੁਲਮੋਹਰ ਸੁਸਾਇਟੀ ਵਿਚ ਰਹਿਣ ਲਈ ਆਇਆ ਸੀ। ਹਾਲਾਂਕਿ ਅੌਰਤ ਪਤੀ ਦੇ ਨਾਲ ਚੰਡੀਗੜ੍ਹ ਸੈਕਟਰ-16 ਵਿਚ ਰਹਿੰਦੀ ਹੈ। ਅੌਰਤ ਦੇ ਪਤੀ ਨੇ ਦੱਸਿਆ ਕਿ ਦੇਰ ਰਾਤ ਸਵਾ 8 ਵਜੇ ਉਹ ਸਾਮਾਨ ਲੈਣ ਬਜ਼ਾਰ ਗਏ ਹੋਏ ਸਨ। ਉਨ੍ਹਾਂ ਦੇ ਘਰ ਦੀ ਪਿਛਲੀ ਬਾਲਕਨੀ ਦਾ ਬੱਲਬ ਫਿਊਜ਼ ਸੀ ਜਿਸ ਨੂੰ ਬਦਲਣ ਲਈ ਮਰਿਸ਼ ਸਟੂਲ ਉੱਤੇ ਚੜਿ੍ਹਆ ਜਿਸ ਕਾਰਨ ਉਸ ਦਾ ਤਵਾਜ਼ਨ ਵਿਗੜਿਆ ਅਤੇ ਹੇਠਾਂ ਡਿੱਗਣ ਲੱਗਾ ਬਸ ਉਸੀ ਨੂੰ ਬਚਾਉਣ ਲਈ ਅੌਰਤ ਨੇ ਉਸ ਦਾ ਹੱਥ ਫੜਿਆ। ਤਵਾਜ਼ਨ ਵਿਗੜ ਜਾਣ ਕਾਰਨ ਦੋਵੇਂ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਅੌਰਤ ਦੇ ਪਤੀ ਦੇ ਪੁੱਜਣ ਉੱਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਅਮਰੋਜ ਸਿੰਘ ਅਤੇ ਐੱਸਐੱਚਓ ਖਰੜ ਮੌਕੇ ਉੱਤੇ ਪੁੱਜੇ। ਸਵੇਰੇ ਵਿੰਕੀ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।