ਮਹਿਰਾ, ਖਰੜ : ਨਜ਼ਦੀਕੀ ਪਿੰਡ ਖੇੜੀ 'ਚ ਪਿੰਡ ਦੇ ਇਕ ਨੌਜਵਾਨ ਵੱਲੋਂ ਆਪਣੇ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਤਫਤੀਸ਼ੀ ਅਫਸਰ ਐਸ ਆਈ ਰਮਨਦੀਪ ਕੌਰ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਸਵਰਨ ਸਿੰਘ (24) ਨੇ ਆਪਣੇ ਘਰ ਦੇ ਕਮਰੇ 'ਚ ਪੱਖੇ ਵਾਲੀ ਹੁੱਕ ਨਾਲ ਆਪਣਾ ਪਰਨੇ ਨਾਲ ਫਾਹਾ ਲੈ ਲਿਆ, ਜਿਸ ਨੂੰ ਸਭ ਤੋਂ ਪਹਿਲਾਂ ਉਸਦੀ ਮਾਂ ਮਨਜੀਤ ਕੌਰ ਨੇ ਫਾਹਾ ਲੈਣ ਤੋਂ ਬਾਅਦ ਵੇਖਿਆ। ਇਸ 'ਤੇ ਉਨ੍ਹਾਂ ਮੌਕੇ 'ਤੇ ਜਾ ਲਾਸ਼ ਕਬਜ਼ੇ 'ਚ ਲੈ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ। ਮਿ੍ਤਕ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਵੇਰਕਾ ਮਿਲਕ ਪਲਾਂਟ ਵਿੱਚ ਨੌਕਰੀ ਕਰਦਾ ਸੀ ਤੇ ਰਾਤ ਦੀ ਡਿਊਟੀ ਲਗਾਕੇ ਘਰੇ ਆਇਆ ਸੀ ਤੇ ਉਸਨੇ ਰੋਟੀ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਜਾ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਮਿ੍ਤਕ ਵੇਰਕਾ ਮਿਲਕ ਪਲਾਂਟ 'ਚ ਆਪਣੀ ਗੱਡੀ ਲਗਾਉਣਾ ਚਾਹੁੰਦਾ ਸੀ ਤੇ ਨਵੀਂ ਗੱਡੀ ਲਈ ਬੁਕਿੰਗ ਵੀ ਕਰਵਾ ਦਿੱਤੀ ਸੀਪਰ ਉਸਦੀ ਗੱਡੀ ਲੈਣ 'ਚ ਕਰਜ਼ਾ ਕਰਵਾਉਣ ਸਬੰਧੀ ਕੁੱਝ ਦਿੱਕਤ ਆ ਰਹੀ ਸੀ ਜਿਸ ਕਾਰਨ ਉਹ ਪ੍ਰਰੇਸ਼ਾਨ ਸੀ।