* ਮੋਹਾਲੀ ਦੇ ਸੈਕਟਰ 71 'ਚ ਵਾਪਰੀ ਘਟਨਾ

7ਸੀਐਚਡੀ 7ਪੀ, 8ਪੀ,

ਫੋਟੋ ਕੈਪਸ਼ਨ, ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਹਾਲੀ, ਵਿੱਕੀ ਮਿੱਡੂਖੇੜਾ ਦੀ ਫਾਈਲ ਫੋਟੋ,

ਜੋਤੀ ਸਿੰਗਲਾ, ਮੋਹਾਲੀ: ਐੱਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੋਹਾਲੀ ਦੇ ਸੈਕਟਰ 71 ਵਿਖੇ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਗੈਂਗਵਾਰ ਦੌਰਾਨ ਸ਼ਨਿਚਰਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਮਿੱਡੂ ਖੇੜਾ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਮਟੌਰ ਸੈਕਟਰ 71 ਦੇ ਕਮਿਊਨਿਟੀ ਸੈਂਟਰ ਕੋਲ ਵਾਪਰੀ ਜਿੱਥੇ ਵਿੱਕੀ ਸਵੇਰੇ ਪ੍ਰਰਾਪਰਟੀ ਦੇ ਸਬੰਧ 'ਚ ਸੈਕਟਰ-71 ਦੇ ਇਕ ਨਿੱਜੀ ਪ੍ਰਰਾਪਰਟੀ ਡੀਲਰ ਦੇ ਦਫ਼ਤਰ ਆਇਆ ਸੀ ਅਤੇ ਜਦੋਂ ਉਹ ਦਫ਼ਤਰ ਤੋਂ ਵਾਪਸ ਪਾਰਕਿੰਗ 'ਚ ਖੜ੍ਹੀ ਆਪਣੀ ਫਾਰਚੂਨਰ ਗੱਡੀ 'ਚ ਬੈਠਣ ਲੱਗਾ ਤਾਂ ਘਾਤ ਲਾ ਕੇ ਬੈਠੇ ਮੁਲਜ਼ਮਾਂ ਨੇ ਉਸ 'ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਗੋਲ਼ੀਬਾਰੀ ਦੌਰਾਨ ਵਿੱਕੀ ਗੱਡੀ 'ਚੋਂ ਬਾਹਰ ਨਿਕਲ ਕੇ ਭੱਜਣ 'ਚ ਸਫਲ ਹੋ ਗਿਆ ਸੀ ਪਰੰਤੂ ਹਮਲਾਵਰਾਂ ਨੇ ਉਸ ਦਾ ਕੁਝ ਦੂਰੀ ਤਕ ਪਿੱਛਾ ਕਰਦਿਆਂ ਉਸ 'ਤੇ ਦੁਬਾਰਾ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖ਼ਮੀ ਹੋਣ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਜ਼ਖ਼ਮੀ ਵਿੱਕੀ ਨੂੰ ਤੁਰੰਤ ਮੋਹਾਲੀ ਦੇ ਆਈਵੀਆਈ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ।

----------

ਅਕਾਲੀ ਦਲ ਦੇ ਮੁੱਖ ਆਗੂਆਂ 'ਚੋਂ ਇਕ ਸੀ ਵਿੱਕੀ

ਦੱਸਣਾ ਬਣਦਾ ਹੈ ਕਿ ਵਿੱਕੀ ਮਿੱਡੂਖੇੜਾ ਅਕਾਲੀ ਦਲ ਮੁੱਖ ਆਗੂਆਂ 'ਚੋਂ ਇਕ ਸੀ ਤੇ ਮੋਹਾਲੀ ਦੇ ਵਾਰਡ ਨੰਬਰ 38 ਤੋਂ ਸ਼ੋ੍ਮਣੀ ਅਕਾਲੀ ਦੀ ਟਿਕਟ 'ਤੇ ਐੱਮਸੀ ਦੀ ਚੋਣ ਲੜ ਚੁੱਕੇ ਅਜੈਪਾਲ ਮਿੱਡੂਖੇੜਾ ਦਾ ਛੋਟਾ ਭਰਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐੱਸਐੱਸਪੀ ਮੋਹਾਲੀ ਸਤਿੰਦਰ ਸਿੰਘ ਅਤੇ ਕਈ ਹੋਰ ਆਹਲਾ ਅਧਿਕਾਰੀ ਤੇ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ 'ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਚਾਰ ਹਮਲਾਵਰ ਆਈ ਟਵੰਟੀ ਗੱਡੀ 'ਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਦੀ ਪਛਾਣ ਲਈ ਯਤਨ ਜਾਰੀ ਹਨ।

-----------