ਜੇਐੱਨਐੱਨ, ਚੰਡੀਗੜ੍ਹ : ਵਿਆਹ ਦਾ ਵਾਅਦਾ ਕਰ ਕੇ ਕੁੜੀ ਨਾਲ ਸਰੀਰਕ ਸਬੰਧ ਬਣਵਾਉਣ ਵਾਲੇ ਨੌਜਵਾਨ ਖ਼ਿਲਾਫ਼ ਸਾਰੰਗਪੁਰ ਥਾਣਾ ਪੁਲਿਸ ਨੇ ਜਬਰ ਜਨਾਹ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ। ਮੈਡੀਕਲ ਜਾਂਚ ਤੋਂ ਬਾਅਦ ਪੀੜਤਾ ਗਰਭਵਤੀ ਦੱਸੀ ਜਾ ਰਹੀ ਹੈ।

ਪੀੜਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਪਹਿਲਾਂ ਮੁਲਜ਼ਮ ਨੌਜਵਾਨ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਉਦਾ ਰਿਹਾ ਤੇ ਗਰਭਵਤੀ ਹੋਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰਨ ਲੱਗਾ ਜਿਸ ਤੋਂ ਬਾਅਦ ਉਸ ਨੇ ਸ਼ਿਕਾਇਤ ਸਾਰੰਗਪੁਰ ਥਾਣਾ ਪੁਲਿਸ ਨੂੰ ਦਿੱਤੀ। ਫਿਲਹਾਲ, ਫਰਾਰ ਮੁਲਜ਼ਮ ਦੀ ਤਲਾਸ਼ 'ਚ ਪੁਲਿਸ ਛਾਪੇਮਾਰੀ ਕਰਨ 'ਚ ਲੱਗੀ ਹੈ।

ਸ਼ਿਕਾਇਤਕਰਤਾ ਕੁੜੀ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸਾਲ 2018 'ਚ ਚੰਡੀਗੜ੍ਹ ਨਿਵਾਸੀ ਇਕ ਨੌਜਵਾਨ ਨਾਲ ਹੋਈ ਸੀ। ਦੋਵਾਂ 'ਚ ਦੋਸਤੀ ਹੋਣ ਤੋਂ ਬਾਅਦ ਪਿਆਰ ਹੋ ਗਿਆ। ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾ ਲਏ। ਝਾਂਸੇ 'ਚ ਆਉਣ ਤੋਂ ਬਾਅਦ ਮੁਲਜ਼ਮ ਵਾਰ-ਵਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਤੇ ਵਿਆਹ ਦੀ ਗੱਲ ਕਰਨ 'ਤੇ ਹੋਰ ਸਮਾਂ ਮੰਗ ਲੈਂਦਾ। ਤਬੀਅਤ ਖਰਾਬ ਹੋਣ 'ਤੇ ਚੈੱਕਅਪ ਕਰਵਾਇਆ ਤਾਂ ਉਹ ਗਰਭਵਤੀ ਨਿਕਲ ਆਈ। ਇਸ 'ਤੇ ਮੁਲਜ਼ਮ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਪੁਲਿਸ ਨੇ ਕਰਵਾਏ 164 ਦੇ ਬਿਆਨ

ਸਾਰੰਗਪੁਰ ਥਾਣਾ ਪੁਲਿਸ ਨੇ ਪੀੜਤਾ ਦੇ 164 ਦੇ ਬਿਆਨ ਦਰਜ ਕਰਵਾਏ ਹਨ। ਸੂਤਰਾਂ ਮੁਤਾਬਿਕ ਲੜਕੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਨਾਬਾਲਗਾ ਰਹਿੰਦਿਆਂ ਹੀ ਬਣਾਏ ਸਨ। ਇਸ ਪੁਆਇੰਟ 'ਤੇ ਸਾਰੰਗਪੁਰ ਥਾਣਾ ਪੁਲਿਸ ਦੀ ਜਾਂਚ ਜਾਰੀ ਹੈ।

Posted By: Amita Verma