ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਕੇਸ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਰੋਜ਼ਾਨਾ 400 ਦੇ ਨੇੜੇ-ਤੇੜੇ ਹੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਕੋਰੋਨਾ ਦੇ 397 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 3370 ਤਕ ਪੁੱਜ ਗਈ ਹੈ। ਸੈਕਟਰ-15 ਵਾਸੀ 39 ਸਾਲ ਦੇ ਵਿਅਕਤੀ ਦੀ ਮੌਤ ਵੀ ਹੋ ਗਈ। ਜਿਸ ਨਾਲ ਮੌਤ ਦਾ ਅੰਕੜਾ 401 ਤਕ ਪੁੱਜ ਗਿਆ ਹੈ। ਥੋੜ੍ਹੀ ਰਾਹਤ ਦੀ ਗੱਲ ਇਹ ਰਹੀ ਹੈ 381 ਕੋਰੋਨਾ ਮਰੀਜ਼ ਠੀਕ ਹੋ ਕੇ ਆਈਸੋਲੇਸ਼ਨ 'ਚੋਂ ਬਾਹਰ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤਹਿਤ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਟੈੱਸਟ ਕਰਨੇ ਵਧਾ ਦਿੱਤੇ ਹਨ। ਪਿਛਲੇ 34 ਘੰਟਿਆਂ 'ਚ 2785 ਟੈੱਸਟ ਕੀਤੇ ਗਏ ਹਨ। ਇਨ੍ਹਾਂ 'ਚੋਂ 110 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਬੁੱਧਵਾਰ ਨੂੰ ਇਨ੍ਹਾਂ ਦੀ ਰਿਪੋਰਟ ਵੀ ਆ ਜਾਵੇਗੀ।

------

ਮਨੀਮਾਜਰਾ 'ਚ ਸਭ ਤੋਂ ਵੱਧ ਕੋਰੋਨਾ ਮਰੀਜ਼

ਮਨੀਮਾਜਰਾ ਅਜੇ ਵੀ ਸ਼ਹਿਰ ਦਾ ਸਭ ਤੋਂ ਵੱਧ ਸੰਕ੍ਰਮਿਤ ਇਲਾਕਾ ਬਣਾਇਆ ਹੋਇਆ ਹੈ। ਸਭ ਤੋਂ ਵੱਧ ਕੰਟੇਨਮੈਂਟ ਜ਼ੋਨ ਵੀ ਇਥੇ ਹੀ ਬਣਾਏ ਜਾ ਰਹੇ ਹਨ। ਮੰਗਲਵਾਰ ਨੂੰ ਮਨੀਮਾਜਰਾ 'ਚ 32 ਮਾਮਲੇ ਸਾਹਮਣੇ ਆਏ। ਇਸ ਉਪਰੰਤ ਸੈਕਟਰ-44 'ਚੋਂ 22 ਕੇਸ ਮਿਲੇ। ਸੈਕਟਰ-27 'ਚ 19 ਕੇਸ ਸਾਹਮਣੇ ਆਏ।

3896 ਨੇ ਲਗਵਾਈ ਵੈਕਸੀਨ

ਵੈਕਸੀਨ ਲਾਉਣ ਦਾ ਸਿਲਿਸਲਾ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਟੀਕਾ ਉਤਸਵ ਦੇ ਦੌਰਾਨ ਸੀਨੀਅਰ ਸਿਟੀਜ਼ਨ ਤੇ ਹੋਰ ਲੋਕ ਉਤਸ਼ਾਹ ਨਾਲ ਵੈਕਸੀਨ ਲਗਵਾਉਣ ਪੁੱਜ ਰਹੇ ਹਨ। ਮੰਗਲਵਾਰ ਨੂੰ 3896 ਲੋਕਾਂ ਨੇ ਵੈਕਸੀਨ ਲਗਵਾਈ। ਜਿਸ ਵਿਚੋਂ ਸਭ ਤੋਂ ਵੱਧ 45 'ਚੋਂ 60 ਸਾਲ ਦੇ 1723 ਲੋਕ ਸ਼ਾਮਲ ਰਹੇ। 60 ਸਾਲ ਤੋਂ ਵੱਧ ਦੇ 656 ਲੋਕਾਂ ਨੇ ਪਹਿਲੀ ਡੋਜ਼ ਲਗਵਾਈ। ਜਦਕਿ 60 ਸਾਲ ਤੋਂ ਵੱਧ ਦੇ 355 ਨੇ ਦੂਜੀ ਡੋਜ਼ ਲਗਵਾਈ। ਹੁਣ ਤਕ ਚੰਡੀਗੜ੍ਹ 'ਚ ਕੁੱਲ ਇਕ ਲੱਖ 25 ਹਜ਼ਾਰ 624 ਲੋਕ ਵੈਕਸੀਨ ਲਗਵਾ ਚੁੱਕੇ ਹਨ।