v> ਜੇਐਨਐਨ, ਚੰਡੀਗੜ੍ਹ : ਸੋਮਵਾਰ 28 ਸਤੰਬਰ ਤੋਂ ਸ਼ਹਿਰ ਦੇ ਸਰਕਾਰਹੀ ਸਕੂਲਾਂ ਦਾ ਵਰਕਿੰਗ ਸਮਾਂ ਛੇ ਘੰਟੇ ਰਹੇਗਾ। ਸਕੂਲ ਆਮ ਦਿਨਾਂ ਵਾਂਗ ਸਵੇਰੇ 8.40 ਵਜੇ ਖੁੱਲ੍ਹਣਗੇ ਅਤੇ 2 ਵਜੇ ਬੰਦ ਹੋ ਜਾਣਗੇ। ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਕੂਲ ਵਿਚ 50 ਫੀਸਦ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹੀ ਆਵੇਗਾ ਅਤੇ ਵਿਦਿਆਰਥੀ ਲੋੜ ਮੁਤਾਬਕ ਸਕੂਲ ਆਉਣਗੇ ਪਰ ਸਕੂਲ ਸਟਾਫ ਨੂੰ ਹੁਣ ਛੇ ਘੰਟੇ ਲਈ ਸਕੂਲ ਰਹਿਣਾ ਲਾਜ਼ਮੀ ਹੋਵੇਗਾ। ਇਸਦਾ ਅਜੇ ਰਸਮੀ ਐਲਾਨ ਨਹੀਂ ਹੋਇਆ ਪਰ ਛੇ ਘੰਟੇ ਵਰਕਿੰਗ ਕਰਨ ਨੂੰ ਲੈ ਕੇ ਫਾਈਲ ਵਿਭਾਗ ਦੇ ਆਲਾ ਅਧਿਕਾਰੀਆਂ ਕੋਲ ਹੋ ਕੇ ਨਿਕਲ ਚੁੱਕੀ ਹੈ। ਸਿੱਖਿਆ ਸਕੱਤਰ ਦੀ ਅਪਰੂਵਲ ਤੋਂ ਬਾਅਦ ਇਸ ਨੂੰ ਨੋਟੀਫਾਈ ਵੀ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ 21 ਸਤੰਬਰ ਤੋਂ ਸ਼ਹਿਰ ਦੇ ਸਰਕਾਰੀ ਸਕੂਲ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਖੁੱਲ੍ਹ ਰਹੇ ਹਨ ਪਰ ਸਕੂਲ ਦਾ ਵਰਕਿੰਗ ਟਾਈਮ ਕੀ ਹੋਵੇਗਾ ਇਹ ਤੈਅ ਨਹੀਂ ਹੋਇਆ ਸੀ।

Posted By: Tejinder Thind