ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪਤੀ ਦੀ ਦਾਜ ਲਈ ਦੀ ਵੱਧਦੀ ਮੰਗ ਉੱਤੇ ਉਸਦੀ ਕੁੱਟਮਾਰ ਤੋਂ ਤੰਗ ਆਈ 25 ਸਾਲ ਦੀ ਅੌਰਤ ਨੇ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਮਿ੍ਤਕ ਮਹਿਲਾ ਦੀ ਪਛਾਣ ਨੀਤੂ ਨਿਵਾਸੀ ਪਿੰਡ ਕੰਬਾਲਾ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਮਿ੍ਤਕਾ ਨੀਤੂ ਦੇ ਪਿਤਾ ਅਮਰਪਾਲ ਦੀ ਸ਼ਿਕਾਇਤ ਉੱਤੇ ਉਸਦੇ ਪਤੀ ਅਨਕੇਸ਼ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304ਬੀ ਦੇ ਤਹਿਤ ਮਾਮਲਾ ਦਰਜ ਕਰ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ। ਐੱਸਐੱਸਓ ਦਿਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਵੀਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਮਿ੍ਤਕਾ ਦੇ ਪਿਤਾ ਅਮਰਪਾਲ ਨੇ ਦੱਸਿਆ ਕਿ ਉਸਦੀ ਧੀ ਨੀਤੂ ਦੇ ਵਿਆਹ ਅਨਕੇਸ਼ ਦੇ ਨਾਲ ਪੂਰੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਸੀ। ਵਿਆਹ ਦੇ ਦੌਰਾਨ ਉਨ੍ਹਾਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ। ਪਰ ਵਿਆਹ ਦੇ ਕੁੱਝ ਦਿਨ ਬਾਅਦ ਤੋਂ ਹੀ ਉਸਦੀ ਧੀ ਨੂੰ ਦਾਜ ਲਈ ਤੰਗ ਪ੍ਰਰੇਸ਼ਾਨ ਕੀਤਾ ਜਾਣ ਲੱਗਾ। ਅਮਰਪਾਲ ਨੇ ਦੱਸਿਆ ਕਿ ਅਨਕੇਸ਼ ਨੇ ਪਹਿਲਾਂ ਉਨ੍ਹਾਂ ਦੀ ਧੀ ਦੇ ਜਰੀਏ ਮੱਝ ਮੰਗੀ ਸੀ ਅਤੇ ਉਸਦੇ ਬਾਅਦ ਹੁਣ ਉਹ ਧੀ ਦੇ ਜ਼ਰੀਏ ਤਿੰਨ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਪਰ ਜਦੋਂ ਉਹ ਉਸਦੀ ਮੰਗ ਪੂਰੀ ਨਾ ਕਰ ਸਕੇ ਤਾਂ ਉਸਨੇ ਉਨ੍ਹਾਂ ਦੀ ਧੀ ਨੀਤੂ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਤੰਗ ਆਕੇ ਉਸਦੀ ਧੀ ਨੇ ਦੇਰ ਰਾਤ ਖੁਦਕੁਸ਼ੀ ਕਰ ਲਈ।