ਜੇਐੱਨਐੱਨ, ਚੰਡੀਗੜ੍ਹ : ਸੈਕਟਰ 44/45 ਡਿਵਾਈਡਿੰਗ ਰੋਡ 'ਤੇ ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਗੰਭੀਰ ਰੂਪ ਤੋਂ ਜ਼ਖ਼ਮੀ ਮਹਿਲਾ ਦੀ ਮੌਤ ਹੋ ਗਈ। 45 ਸਾਲਾ ਮਹਿਲਾ ਸੋਮਾ ਨੇ ਪੀਜੀਆਈ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਸੈਕਟਰ 34 ਥਾਣਾ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮ ਵਾਹਨ ਚਾਲਕ ਦੀ ਪਛਾਣ ਕਰਨ 'ਚ ਜੁੱਟੀ ਹੋਈ ਹੈ। ਉੱਥੇ ਹਿੱਟ ਐਂਡ ਰਨ ਦੇ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਿਕ ਸੋਮਾ ਸੈਕਟਰ-44 'ਚ ਰਹਿੰਦੀ ਸੀ। ਉਹ ਰੁਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਖ਼ਤਮ ਕਰ ਕੇ ਰਾਤ ਪੈਦਲ ਹੀ ਘਰ ਵੱਲ ਜਾ ਰਹੀ ਸੀ। ਜਿਵੇਂ ਹੀ ਡਿਵਾਈਡਿੰਗ ਰੋਡ 'ਤੇ ਪਹੁੰਚੀ, ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਆਈਆਂ ਸਨ। ਪੁਲਿਸ ਨੇ ਉਨ੍ਹਾਂ ਨੂੰ ਪੀਜੀਆਈ 'ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਦੀ ਪੜਤਾਲ ਦੌਰਾਨ ਇਕ ਪ੍ਰਤੱਖ ਦਰਸ਼ੀਆਂ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ। ਉਸ ਮੁਤਾਬਿਕ ਸੋਮਾ ਨੂੰ ਇਕ ਆਟੋ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਸੀ। ਪੁਲਿਸ ਉਸ ਪਾਸੇ ਸੜਕ 'ਤੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਰਾਤ ਦੇ ਸਮੇਂ ਨਿਕਲਣ ਵਾਲੇ ਆਟੋ ਦੇ ਨੰਬਰ ਨੋਟ ਕਰ ਵੈਰੀਫਿਕੇਸ਼ਨ 'ਚ ਲੱਗੀ ਹੋਈ ਹੈ।

Posted By: Amita Verma