ਜ. ਸ., ਚੰਡੀਗੜ੍ਹ : ਬੀਤੇ ਪੰਜ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਸ਼ਹਿਰਵਾਸੀਆਂ ਨੂੰ 24 ਘੰਟਿਆਂ 'ਚ ਰਾਹਤ ਮਿਲੇਗੀ। ਚੰਡੀਗੜ੍ਹ ਮੌਸਮ ਵਿਭਾਗ ਨੇ ਇਸਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਹੈ। ਵਿਭਾਗ ਅਨਸਾਰ ਅੱਜ ਸ਼ਹਿਰ 'ਚ ਹਲਕੀ ਬਾਰਿਸ਼ ਹੋਵੇਗੀ ਅਤੇ 30 ਜੂਨ ਨੂੰ ਚੰਡੀਗੜ੍ਵ ਸਣੇ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਤੇਜ਼ ਬਾਰਿਸ਼ ਹੋਵੇਗੀ।

ਇਸਦੇ ਇਲਾਵਾ 30 ਜੂਨ ਤੋਂ ਇਕ ਜੁਲਾਈ ਦਰਮਿਆਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁÎਝ ਹਿੱਸਿਆਂ 'ਚ ਦੱਖਣੀ-ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਲਈ ਪ੍ਰਸਥਿਤੀਆਂ ਅਨੁਕੂਲ ਹੁੰਦੀਆਂ ਜਾ ਰਹੀਆਂ ਹਨ। ਬੁੱਧਵਾਰ ਰਾਤ ਪੱਛਮੀ ਗੜਬੜੀ ਦਾ ਅਸਰ ਚੰਡੀਗੜ੍ਹ 'ਤੇ ਦੇਖਣ ਨੂੰ ਮਿਲੇਗਾ ਅਤੇ ਅਗਲੇ ਸੱਤ ਦਿਨਾਂ ਤਕ ਤੇਜ਼ ਬਾਰਿਸ਼ ਹੋਵੇਗੀ। ਇਸ ਦੌਰਾਨ ਚੰਡੀਗੜ੍ਹ ਦੇ ਤਾਪਮਾਨ 'ਚ ਤਕਰੀਬਨ 6 ਡਿਗਰੀ ਦੀ ਗਿਰਾਵਟ ਹੋਵੇਗੀ।

ਅੱਜ ਤਾਪਮਾਨ ਵੱਧ ਤੋਂ ਵੱਧ 37 ਡਿਗਰੀ ਅਤੇ ਘੱਟੋ-ਘੱਟ 31.4 ਰਿਹਾ। 1 ਜੁਲਾਈ ਤੋਂ ਭਾਰੀ ਬਾਰਿਸ਼ ਦੇ ਆਸਾਰ ਹਨ ਤੇ ਇਸਦੇ ਨਾਲ ਹੀ ਚੰਡੀਗੜ੍ਹ 'ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਰਾਤ ਦੇ ਤਾਪਮਾਨ 'ਚ ਹੋਈ ਗਿਰਾਵਟ ਨਾਲ ਦੋ ਦਿਨਾਂ ਤੋਂ ਬੱਦਲਵਾਈ ਬਣੀ ਰਹਿਣ ਕਾਰਨ ਹੁੰਮਸ ਤੋਂ ਲੋਕ ਬੇਹਾਲ ਹੋ ਰਹੇ ਹਨ।