15ਸੀਐੱਚਡੀ 901ਪੀ

ਡੇਰਾਬੱਸੀ ਪਰਸ਼ੂਰਾਮ ਭਵਨ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਦੀ ਜੈਅੰਤੀ ਮਨਾਉਂਦੇ ਹੋਏ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਸ੍ਰੀ ਬ੍ਰਾਹਮਣ ਸਭਾ (359) ਡੇਰਾਬੱਸੀ ਦੇ ਮੈਂਬਰਾਂ ਨੇ ਸਰਸਵਤੀ ਵਿਹਾਰ ਸਥਿਤ ਭਗਵਾਨ ਪਰਸ਼ੂਰਾਮ ਮੰਦਰ 'ਚ ਭਗਵਾਨ ਪਰਸ਼ੂ ਰਾਮ ਜੀ ਦਾ ਪ੍ਰਕਾਸ਼ ਦਿਹਾੜਾ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਸਭਾ ਦੇ ਮੈਂਬਰਾਂ ਦੁਆਰਾ ਇਸ ਪਵਿੱਤਰ ਤਿਉਹਾਰ ਤੇ ਹਵਨ ਯੱਗ ਕੀਤਾ ਗਿਆ ਅਤੇ ਧੂਮ ਧਾਮ ਨਾਲ ਪੂਜਾ ਅਰਚਨਾ ਕਰ ਕੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਲਿਆ। ਉਨਾਂ੍ਹ ਇਸ ਮੌਕੇ ਭਿਆਨਕ ਮਹਾਂਮਾਰੀ ਤੋਂ ਬਚਣ ਦੇ ਲਈ ਬ੍ਰਾਹਮਣ ਸਮਾਜ ਅਤੇ ਸਾਰੇ ਨਗਰ ਨਿਵਾਸੀਆਂ ਦੇ ਲਈ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਉਪਰੰਤ ਆਰਤੀ ਕੀਤੀ ਗਈ। ਇਸ ਮੌਕੇ 'ਤੇ ਚੇਅਰਮੈਨ ਅਸ਼ਵਨੀ ਸ਼ਰਮਾ, ਪ੍ਰਧਾਨ ਰਾਮਦੀਆ ਸ਼ਾਸਤਰੀ, ਜਨਰਲ ਸਕੱਤਰ ਜਨਕ ਰਾਜ ਸ਼ਰਮਾ, ਮਨੋਜ ਸ਼ਰਮਾ, ਮਾਸਟਰ ਮੇਹਰ ਚੰਦ ਸ਼ਰਮਾ, ਉਪ ਪ੍ਰਧਾਨ ਰਾਕੇਸ਼ ਸ਼ਰਮਾ, ਤਰਲੋਕ ਸ਼ਰਮਾ ਅਤੇ ਗੋਪਾਲ ਸ਼ਰਮਾ ਹਾਜ਼ਰ ਸਨ।