ਜੇਐੱਨਐੱਨ, ਨਵੀਂ ਦਿੱਲੀ : ਜੱਜ ਸਾਹਿਬ... ਲਾਕਡਾਊਨ ਦੌਰਾਨ ਮੇਰੀ ਨੌਕਰੀ ਚੱਲੀ ਗਈ। ਹੁਣ ਮਜ਼ਦੂਰੀ ਕਰ ਸਿਰਫ਼ 9500 ਰੁਪਏ ਪ੍ਰਤੀ ਮਹੀਨਾ ਕਮਾ ਪਾਉਂਦਾ ਹਾਂ। ਅਜਿਹੇ 'ਚ ਪਤਨੀ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਗੁਜ਼ਾਰਾ ਭੱਤਾ ਕਿਵੇਂ ਦਵਾਂਗਾ? ਇਕ ਵਿਵਾਹਕ ਵਿਵਾਦ 'ਚ ਗੁਰੂਗ੍ਰਾਮ ਦੀ ਫੈਮਿਲੀ ਕੋਰਟ ਵੱਲੋਂ ਪਤੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਪਤਨੀ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਵੇ। ਗੁਰੂ ਗ੍ਰਾਮ ਕੋਰਟ ਦੇ ਆਦੇਸ਼ ਨੂੰ ਪਤੀ ਨੇ ਹਾਈ ਕੋਰਟ 'ਚ ਚੁਣੌਤੀ ਦਿੰਦਿਆਂ ਕਿਹਾ ਕਿ ਜਦੋਂ ਉਹ ਇੰਨਾ ਕਮਾ ਹੀ ਨਹੀਂ ਪਾ ਰਿਹਾ ਹੈ ਤਾਂ ਉਹ ਪਤਨੀ ਨੂੰ ਆਪਣੀ ਕਮਾਈ ਤੋਂ ਜ਼ਿਆਦਾ ਗੁਜ਼ਾਰਾ ਭੱਤਾ ਕਿਵੇਂ ਦੇ ਸਕਦਾ ਹੈ।

ਪਤੀ ਨੇ ਪੰਜਾਬ ਤੇ ਹਰਿਆਣਾ ਕੋਰਟ 'ਚ ਦਾਇਰ ਪਟੀਸ਼ਨ 'ਚ ਦੱਸਿਆ ਕਿ ਉਹ ਐੱਮਬੀਏ ਪਾਸ ਹੈ ਪਰ ਲਾਕਡਾਊਨ ਦੇ ਚੱਲਦਿਆਂ ਉਸ ਦੀ ਨੌਕਰੀ ਚੱਲੀ ਗਈ, ਜਿਸ ਕਾਰਨ ਉਹ ਇਕ ਕਾਮਿਆਂ ਦੇ ਤੌਰ 'ਤੇ ਕੰਮ ਕਰ ਸਿਰਫ਼ 9500 ਰੁਪਏ ਪ੍ਰਤੀ ਮਹੀਨਾ ਕਮਾ ਪਾ ਰਿਹਾ ਹੈ। ਪਤੀ ਨੇ ਦਲੀਲ ਦਿੱਤੀ ਕਿ ਉਸ ਦੀ ਪਤਨੀ ਬਿਊਟੀ ਪਾਰਲਰ 'ਚ ਕੰਮ ਕਰ ਰਹੀ ਹੈ ਤੇ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਕਮਾ ਰਹੀ ਹੈ। ਵਰਤਮਾਨ ਹਾਲਤ 'ਚ ਉਹ ਆਪਣੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਸਥਿਤੀ 'ਚ ਨਹੀਂ ਹੈ।

ਪਤੀ ਨੇ ਆਪਣੇ ਹਫ਼ਲਨਾਮੇ 'ਚ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਉਹ ਕਿਸੇ ਵਾਹਨ ਜਾਂ ਜਾਇਦਾਦ ਦਾ ਮਾਲਕ ਹੈ ਜਾਂ ਨਹੀਂ। ਘਰੇਲੂ ਖਰਚਾ, ਖਾਣ-ਪੀਣ, ਕਿਰਾਇਨੇ ਤੇ ਹੋਰ ਵਸੂਤਆਂ ਤੇ ਹੋਣ ਵਾਲੇ ਖਰਚੇ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ, ਜਿਸ ਦਾ ਮਤਲਬ ਇਹ ਮੰਨਿਆ ਜਾ ਸਕਦਾ ਹੈ ਕਿ 9500 ਰੁਪਏ ਕਮਾਉਣ ਵਾਲਾ ਵਿਅਕਤੀ ਆਪਣੇ ਭੋਜਨ ਤੇ ਦੈਨਿਕ ਵਸਤੂਆਂ 'ਤੇ ਕੋਈ ਖਰਚ ਨਹੀਂ ਕਰ ਰਿਹਾ ਹੈ।

Posted By: Amita Verma