ਜੇਐੱਨਐੱਨ, ਚੰਡੀਗੜ੍ਹ : Punjab and Haryana High Court ਨੇ ਇਕ ਪਰਿਵਾਰਕ ਵਿਵਾਦ 'ਚ ਪਤੀ ਦੀ ਮੰਗ 'ਤੇ Family Court ਦੇ ਤਲਾਕ ਦੇ ਫ਼ੈਸਲੇ ਨੂੰ ਦਰੁਸਤ ਠਹਿਰਾਉਂਦਿਆਂ ਔਰਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। Family Court ਦੇ ਫ਼ੈਸਲੇ ਖ਼ਿਲਾਫ਼ ਔਰਤ ਵੱਲੋਂ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਪਤੀ ਵੱਲੋਂ ਦੱਸਿਆ ਗਿਆ ਕਿ ਉਹ ਭਾਰਤੀ ਹਵਾਈ ਫ਼ੌਜ 'ਚ ਗੁਜਰਾਤ 'ਚ ਤਾਇਨਾਤ ਹੈ।

ਪਟੀਸ਼ਨਰ ਨੇ ਕਿਹਾ ਕਿ ਉਸ ਦਾ ਵਿਆਹ ਮਾਰਚ 2011 'ਚ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਗੁਜਰਾਤ ਲਿਜਾਣਾ ਚਾਹੁੰਦਾ ਸੀ। ਪਰ ਉਸ ਦੀ ਸੱਸ ਨੇ ਪਰਿਵਾਰ ਨੂੰ ਨਾਲ ਲਿਜਾਣ ਨਹੀਂ ਦਿੱਤਾ। ਕੁਝ ਦਿਨ ਬਾਅਦ ਉਸ ਦਾ ਸਾਲਾ ਉਸ ਦੀ ਪਤਨੀ ਨੂੰ ਗੁਜਰਾਤ ਉਸ ਦੇ ਕੋਲ ਛੱਡ ਕੇ ਚਲਾ ਗਿਆ। ਪਤਨੀ ਕਿਹਾ ਕਿ ਉਸ ਦੀ ਪਤਨੀ ਕਰੂਰ ਸੁਭਾਅ ਦੀ ਹੈ। ਉਹ ਕਰਤੱਵਾਂ ਦਾ ਸਹੀ ਢੰਗ ਨਾਲ ਨਿਰਵਾਹ ਨਹੀਂ ਕਰ ਰਹੀ। ਉਸ ਦੀ ਪਤਨੀ ਉਸ ਲਈ ਕਰਵਾ ਚੌਥ ਦਾ ਵਰਤ ਵੀ ਨਹੀਂ ਰੱਖਦੀ ਤੇ ਉਸ ਦੇ ਪਰਿਵਾਰ ਨਾਲ ਦਿਵਾਲੀ ਵਰਗੇ ਤਿਉਹਾਰ ਵੀ ਨਹੀਂ ਮਨਾਉਂਦੀ।

ਪਤੀ ਨੇ ਕਿਹਾ ਕਿ ਇੰਨਾ ਹੀ ਨਹੀਂ ਜਦੋਂ ਉਸ ਦੇ ਦੋਸਤ ਉਸ ਦੇ ਘਰ ਆਏ ਤਾਂ ਪਤਨੀ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਵੀ ਮਨ੍ਹਾਂ ਕਰ ਦਿੱਤਾ। ਇਕ ਵਾਰ ਉਸ ਨੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ। ਪਤਨੀ ਨੇ ਉਸ ਦੇ ਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲਿਸ ਸਟੇਸ਼ਨ ਬੇਰੀ (ਝੱਜਰ) 'ਚ ਇਕ ਕੇਸ ਵੀ ਦਰਜ ਕਰਵਾ ਦਿੱਤਾ ਸੀ। ਹਾਲਾਂਕਿ ਬਾਅਦ 'ਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ, ਉਸ ਦੀ ਪਤਨੀ ਨੇ ਉਸ ਦੇ ਪਰਿਵਾਰ ਵਾਲਿਆਂ ਪ੍ਰਤੀ ਨਕਾਰਾਤਮਕ ਰਵੱਈਆ ਅਪਣਾ ਰੱਖਇਆ ਹੈ। ਪਤਨੀ ਉਸ ਦੀ ਤੇ ਉਸ ਦੇ ਪਰਿਵਾਰ ਦੀ ਇੱਜ਼ਤ ਖ਼ਤਮ ਕਰਨ 'ਤੇ ਤੁਲੀ ਹੈ। ਉਸ ਦੀ ਪਤਨੀ ਉਸ ਨੂੰ ਕਈ ਵਾਰ ਜਨਤਕ ਰੂਪ 'ਚ ਬੇਇੱਜ਼ਤ ਕਰ ਚੁੱਕੀ ਹੈ। ਪਤੀ ਦੀਆਂ ਦਲੀਲਾਂ ਨੂੰ ਸਹੀ ਮੰਨਦੇ ਹੋਏ ਹਾਈ ਕੋਰਟ ਨੇ Family Court ਦਾ ਫ਼ੈਸਲਾ ਬਰਕਰਾਰ ਰੱਖਿਆ ਹੈ।

Posted By: Seema Anand