ਅਵਤਾਰ ਤਾਰੀ, ਕੁਰਾਲੀ : ਆਮ ਆਦਮੀ ਪਾਰਟੀ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਬਾਵਾ ਵੱਲੋਂ ਪ੍ਰਰੈੱਸ ਦੇ ਨਾਮ ਇਕ ਪੱਤਰ ਜਾਰੀ ਕੀਤਾ ਗਿਆ ਜਿਸ 'ਚ ਭਿ੍ਸ਼ਟ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਧਰਨੇ 'ਤੇ ਬੈਠੇ 'ਆਪ' ਵਲੰਟੀਅਰਾਂ ਤੇ ਲੀਡਰਾਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ। ਪੱਤਰ 'ਚ ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਾਸੀਆਂ ਨਾਲ ਕੀਤੇ ਕਿਸੇ ਇਕ ਵਾਅਦੇ ਨੂੰ ਪੂਰਾ ਨਹੀ ਕੀਤਾ। ਪਿਛਲੇ 4 ਸਾਲਾਂ ਤੋਂ ਨਾਂ ਤਾਂ ਪੰਜਾਬ ਵਾਸੀਆਂ ਦੀ ਕੋਈ ਸ਼ੁੱਧ ਲਈ, ਨਾ ਹੀ ਭਿ੍ਸ਼ਟਾਚਾਰ ਤੇ ਨਸ਼ਿਆਂ 'ਤੇ ਕਾਬੂ ਪਾਇਆ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਸਿਹਤ ਸੇਵਾਂਵਾਂ, ਸਿੱਖਿਆ 'ਚ ਗਿਰਾਵਟ ਅਤੇ ਹੋਰ ਜਨ ਸੇਵਾਵਾਂ ਪ੍ਰਤੀ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਤੇ ਐੱਫਆਈਆਰ ਦਰਜ ਕਰ ਕੇ ਸਰਕਾਰ ਜਨ ਅੰਦੋਲਨ ਨੂੰ ਨਹੀਂ ਦਬਾ ਸਕਦੀ। ਸਰਕਾਰ ਨੰੂ ਚਾਹੀਦਾ ਸੀ ਕਿ ਉਹ ਆਪਣੇ ਮੰਤਰੀਆਂ ਵੱਲੋਂ ਕੀਤੇ ਘੁਟਾਲਿਆਂ ਦੀ ਜਾਂਚ ਕਰਵਾਉਂਦੀ ਅਤੇ ਭਿ੍ਸ਼ਟ ਵਿਅਕਤੀ ਜਾਂ ਮੰਤਰੀਆਂ 'ਤੇ ਕਾਰਵਾਈ ਕਰਦੀ। ਹੁਣ ਤਾਜ਼ਾ ਵੈਕਸੀਨੇਸ਼ਨ ਘੁਟਾਲੇ ਤੋਂ ਧਿਆਨ ਹਟਾਉਣ ਲਈ 'ਆਪ' ਆਗੂਆਂ 'ਤੇ ਪਰਚੇ ਕੀਤੇ। ਪੂਰੀ ਤਰਾਂ ਗੈਕ-ਸੰਵਿਧਾਨਕ ਹਨ ਅਤੇ ਆਮ ਆਦਮੀ ਪਾਰਟੀ ਇਸ ਘਪਲੇ ਤੋਂ ਧਿਆਨ ਹਟਾਉਣ ਅਤੇ ਪਰਚੇ ਦਰਜ਼ ਕਰਨ ਲਈ ਕਾਂਗਰਸ ਸਰਕਾਰ ਦੀ ਪੁਰਜ਼ੋਰ ਤਰੀਕੇ ਨਾਲ ਨਿੰਦਿਆ ਕਰਦੀ ਹੈ ਅਤੇ ਭਵਿੱਖ 'ਚ ਵੀ ਆਮ ਆਦਮੀ ਪਾਰਟੀ ਇਸੇ ਤਰੀਕੇ ਨਾਲ ਲੋਕ ਮੁੱਦਿਆਂ ਨੂੰ ਚੁੱਕਦੀ ਰਹੇਗੀ।