v> ਸਟੇਟ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੂਜੀ ਸਿੱਖ ਰੈਜੀਮੈਂਟ ਦੇ 175ਵੇਂ ਸਥਾਪਨਾ ਦਿਵਸ ਮੌਕੇ ਜਵਾਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਮੁੱਖ ਮੰਤਰੀ ਸ਼ਾਮ 6 ਵਜੇ ਚੰਡੀ ਮੰਦਿਰ ਸਥਿਤ ਰੈਜੀਮੈਂਟ ਦੇ ਜਵਾਨਾਂ ਨੂੰ ਮਿਲੇ। ਇਸ ਮੌਕੇ ਰੈਜੀਮੈਂਟ ਦੇ ਜਵਾਨਾਂ ਨੇ ਜੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਢੋਲ ਦੀ ਥਾਪ ’ਤੇ ਉਨ੍ਹਾਂ ਨਾਲ ਭੰਗੜਾ ਵੀ ਪਾਇਆ।

ਮੁੱਖ ਮੰਤਰੀ ਇਸੇ ਰੈਜੀਮੈਂਟ ਵਿਚ ਕੈਪਟਨ ਦੇ ਤੌਰ ’ਤੇ ਸੇਵਾ ਨਿਭਾਅ ਚੁੱਕੇ ਹਨ। ਰੈਜੀਮੈਂਟ ਦੇ 175ਵੇਂ ਸਥਾਪਨਾ ਦਿਵਸ ਮੌਕੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਵਿਚ ਮੁੱਖ ਮੰਤਰੀ ਸ਼ਾਮਿਲ ਹੋਏ ਤੇ ਦੇਰ ਰਾਤ ਤਕ ਜਵਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

Posted By: Jagjit Singh