ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਨੂੰ ਹਰਾਉਣ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪੀਜੀਆਈ ਦੇ ਸੀਨੀਅਰ ਡਾਕਟਰਾਂ ਦਾ ਵ੍ਹਟਸਐਪ ਗਰੁੱਪ ਬਣੇਗਾ, ਤਾਂ ਜੋ ਪੰਜਾਬ ਤੇ ਹਰਿਆਣਾ ਤੋਂ ਪੀਜੀਆਈ ਚੰਡੀਗੜ੍ਹ ਜਾਂ ਸਰਕਾਰੀ ਹਸਪਤਾਲਾਂ 'ਚ ਕੋਈ ਵੀ ਕੋਰੋਨਾ ਪਾਜ਼ੇਟਿਵ ਮਰੀਜ਼ ਰੈਫਰ ਕਰ ਦਿੱਤਾ ਜਾਵੇ। ਇਸ ਤੋਂ ਪਹਿਲਾਂ ਇਸ ਗਰੁੱਪ 'ਤੇ ਪੰਜਾਬ ਤੇ ਹਰਿਆਣਾ ਦਾ ਸਿਹਤ ਵਿਭਾਗ ਜਾਣਕਾਰੀ ਹਾਸਲ ਕਰੇਗਾ। ਇਸ ਗਰੁੱਪ ਰਾਹੀਂ ਪਹਿਲਾਂ ਹੀ ਸੂਚਿਤ ਕਰਨਾ ਪਵੇਗਾ, ਤਾਂ ਜੋ ਪੀਜੀਆਈ ਤੇ ਸ਼ਹਿਰ ਦੇ ਹੋਰ ਸਰਕਾਰੀ ਹਸਪਤਾਲਾਂ 'ਚ ਕੋਵਿਡ ਵਾਰਡ 'ਚ ਪੰਜਾਬ ਤੇ ਹਰਿਆਣਾ ਤੋਂ ਰੈਫਰ ਕੀਤੇ ਜਾਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਬੈੱਡ ਦਾ ਪ੍ਰਬੰਧ ਤੇ ਸਮੇਂ 'ਤੇ ਸਹੀ ਇਲਾਜ ਦਿੱਤਾ ਜਾ ਸਕੇ। ਇਸ ਸਬੰਧੀ ਸ਼ਨਿੱਚਰਵਾਰ ਨੂੰ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ।

ਇਸ ਦੌਰਾਨ ਬੈਠਕ 'ਚ ਸਰਾਕਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ-32), ਪੀਜੀਆਈ ਚੰਡੀਗੜ੍ਹ ਦੇ ਡੀਨ ਪ੍ਰੋ. ਜੀਡੀ ਪੁਰੀ, ਪੀਜੀਆਈ ਡੀਡੀਏ ਕੁਮਾਰ ਗੌਰਵ ਧਵਨ, ਹਰਿਆਣਾ ਦੇ ਡੀਜੀਐੱਚਐੱਸ ਡਾ. ਸੂਰਡ ਭਾਨ ਕੰਬੋਜ, ਚੰਡੀਗੜ੍ਹ ਦੇ ਡੀਐੱਚਐੱਸ ਡਾ. ਜੀ ਦੀਵਾਨ, ਪੰਜਾਬ ਡੀਐੱਚਐੱਸ ਡਾ. ਅਵਨੀਤ ਕੌਰ ਤੇ ਹਰਿਆਣਾ ਸਰਕਾਰ ਦੇ ਸੀਨੀਅਰ ਕੰਸਲਟੈਂਟ ਡਾ. ਰਾਜੀਵ ਵਧੇਰਾ ਵੀ ਹਾਜ਼ਰ ਸਨ। ਕੋਰੋਨਾ ਦੇ ਰੈਫਰ ਕੇਸ ਦੇਖਣ ਲਈ ਇਕ ਕਮੇਟੀ ਵੀ ਬਣੇਗੀ। ਪੰਜਾਬ, ਹਰਿਆਣਾ ਤੇ ਬਾਕੀ ਗੁਆਂਢੀ ਸੂਬਿਆਂ ਤੋਂ ਪੀਜੀਆਈ ਚੰਡੀਗੜ੍ਹ ਜਾਂ ਸ਼ਹਿਰ ਦੇ ਹੋਰ ਸਰਕਾਰੀ ਹਸਪਤਾਲ 'ਚ ਰੈਫਰ ਹੋਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਦੇਖ-ਰੇਖ, ਇਲਾਜ ਤੇ ਬਾਕੀ ਮੈਡੀਕਲ ਸਹੂਲਤ ਉਪਲਬਧ ਕਰਵਾਉਣ ਲਈ ਸ਼ਨਿੱਚਰਵਾਰ ਨੂੰ ਹੋਈ ਇਸ ਬੈਠਕ 'ਚ ਇਹ ਫੈਸਲਾ ਲਿਆ ਗਿਆ ਕਿ ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

Posted By: Amita Verma