ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼ਹਿਰ 'ਚ ਯੂਕੇ ਕੋਵਿਡ ਸਟ੍ਰੇਨ ਦੀ ਦਸਤਕ ਤੋਂ ਬਾਅਦ ਪ੍ਰਸ਼ਾਸਨ ਨੇ ਵੀਕੈਂਡ ਲਾਕਡਾਊਨ ਨੂੰ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਨਿਚਰਵਾਰ ਤੇ ਐਤਵਾਰ ਨੂੰ ਲੋਕਾਂ ਨੂੰ ਜਨਤਕ ਸਥਾਨਾਂ, ਸਮਾਗਮਾਂ ਤੇ ਹੋਰ ਈਵੈਂਟਸ 'ਚ ਜਾਣ ਦੀ ਮਨਾਹੀ ਹੋਵੇਗੀ। ਇਸ ਸਬੰਧੀ ਫ਼ੈਸਲਾ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਇਕ ਮੀਟਿੰਗ ਤੋਂ ਬਾਅਦ ਲਿਆ ਗਿਆ। ਸ਼ਨਿਚਰਵਾਰ ਤੇ ਐਤਵਾਰ ਦਾ ਇਹ ਲਾਕਡਾਊਨ 17 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।

ਪੀਜੀਆਈ ਦੇ ਨਿਦੇਸ਼ਕ ਪ੍ਰੋ.ਜਗਤ ਰਾਮ ਨੇ ਲੋਕਾਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਲਾਜ਼ਮੀ ਤੌਰ 'ਤੇ ਮਾਸਕ ਪਾਉਣ ਤੇ ਸਰੀਰਕ ਦੂਰੀ ਬਣਾਏ ਰੱਖਣ। ਸ਼ਹਿਰ ਦੇ ਲੋਕਾਂ ਨੂੰ ਭੀੜ-ਭਾੜ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜੇ ਇੰਝ ਹੀ ਕੋਰੋਨਾ ਇਨਫੈਕਸ਼ਨ ਵਧਦੀ ਰਹੀ ਤਾਂ ਸ਼ਹਿਰ 'ਚ ਮੁੜ ਤੋਂ ਲਾਕਡਾਊਨ ਲਾਉਣਾ ਪੈ ਸਕਦਾ ਹੈ।

ਪੀਜੀਆਈ ਮੁਤਾਬਿਕ ਮਾਰਚ 'ਚ 60 ਕੋਰੋਨਾ ਸੈਂਪਲ ਜਾਂਚ ਲਈ ਨਵੀਂ ਦਿੱਲੀ ਸਥਿਤ ਨੈਸ਼ਨਲ ਸੈਂਟਰ ਫਾਰ ਡਿਜਿਜ ਕੰਟਰੋਲ 'ਚ ਜਾਂਚ ਲਈ ਭੇਜੇ ਗਏ ਸਨ, ਇਨ੍ਹਾਂ 'ਚ ਚੰਡੀਗੜ੍ਹ ਦੇ ਲੋਕਾਂ ਦੇ ਜ਼ਿਆਦਾਤਰ ਕੋਰੋਨਾ ਸੈਂਪਲ ਜਾਂਚ ਲਈ ਭੇਜੇ ਗਏ ਸਨ। ਐੱਨਸੀਡੀਸੀ ਨੇ ਜਦੋਂ ਇਨ੍ਹਾਂ ਸੈਂਪਲਾਂ ਦੀ ਜਾਂਚ ਕੀਤੀ ਤਾਂ ਉਸ 'ਚ ਸਾਹਮਣੇ ਆਇਆ ਕਿ 70 ਫੀਸਦੀ ਸੈਂਪਲ 'ਚ ਕੋਵਿਡ ਦੇ ਨਵੇਂ ਯੂਕੇ ਵੈਰੀਐਂਟ ਸਟ੍ਰੇਨ ਹਨ।

Posted By: Amita Verma