ਜੇਐੱਨਐੱਨ, ਚੰਡੀਗੜ੍ਹ : ਸੋਮਵਾਰ ਸਵੇਰੇ ਅਸਮਾਨ 'ਚ ਛਾਏ ਬੱਦਲਾਂ ਕਾਰਨ ਠੰਢ ਵਧ ਗਈ ਹੈ। ਲੋਕ ਹੀਟਰ ਆਦਿ ਦਾ ਇੰਤਜ਼ਾਮ ਕਰਦੇ ਦੇਖੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਤੜਕੇ ਕੁਝ ਸਮੇਂ ਲਈ ਧੁੱਪ ਖਿੜੀ ਸੀ ਪਰ 10 ਵੱਜਦੇ ਹੀ ਅਸਮਾਨ ਬੱਦਲਾਂ ਨੇ ਘੇਰ ਲਿਆ। ਹਵਾਵਾਂ ਚੱਲਣ ਲੱਗੀਆਂ। ਅੱਜ ਜਲੰਧਰ ਦਾ ਤਾਪਮਾਨ ਘਟ ਕੇ 17 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਵਿਦਿਆਰਥੀਆਂ ਤੇ ਨੌਕਰੀਪੇਸ਼ਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਲੁਧਿਆਣਾ ਸ਼ਹਿਰ ਦਾ ਤਾਪਮਾਨ 19 ਡਿਗਰੀ ਤਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਆਗਾਮੀ ਦਿਨਾਂ 'ਚ ਬਾਰਿਸ਼ ਤੇ ਗੜੇ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਮੌਸਮ ਹੋਰ ਖ਼ਰਾਬ ਹੋ ਸਕਦਾ ਹੈ।

ਇਸ ਹਫ਼ਤੇ ਪੰਜਾਬ ਭਰ 'ਚ ਅਸਮਾਨ 'ਚ ਬੱਦਲਵਾਈ ਰਹਿਣ ਦਾ ਖਦਸ਼ਾ ਹੈ। ਐਤਵਾਰ ਨੂੰ ਸ਼ਹਿਰ 'ਚ ਧੁੱਪ ਖਿੜੀ ਰਹੀ। ਦਿਨ ਵੇਲੇ ਖਿੜੀ ਧੁੱਪ ਦਾ ਮਜ਼ਾ ਲੈਣ ਲਈ ਸੁਖਣਾ ਲੇਕ, ਰੋਜ਼ ਗਾਰਡਨ ਤੇ ਸ਼ਹਿਰ ਦੀਆਂ ਹੋਰਨਾਂ ਪਾਰਕਾਂ 'ਚ ਲੋਕਾਂ ਦੀ ਖ਼ੂਭ ਭੀੜ ਦਿਸੀ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਾਰਨ ਲੋਕ ਪਰਿਵਾਰਾਂ ਸਮੇਤ ਪਾਰਕਾਂ 'ਚ ਘੁੰਮਦੇ ਨਜ਼ਰ ਆਏ ਪਰ ਸ਼ਾਮ ਹੁੰਦੇ-ਹੁੰਦੇ ਸ਼ਹਿਰ ਦਾ ਤਾਪਮਾਨ ਘਟਣਾ ਸ਼ੁਰੂ ਹੋ ਗਿਆ। ਐਤਵਾਰ ਨੂੰ ਸ਼ਹਿਰ ਦਾ ਵਧ ਤੋਂ ਵਧ ਤਾਪਮਾਨ 23 ਡਿਗਰੀ ਤੇ ਘੱਟੋ-ਘੱਟ ਤਾਪਮਾਨ 8.4 ਡਿਗਰੀ ਰਿਹਾ ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਹੈ। ਉੱਥੇ ਹੀ ਜਲੰਧਰ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ ਜਿੱਥੇ ਰਾਤ ਦਾ ਤਾਪਮਾਨ 4.5 ਡਿਗਰੀ ਦਰਜ ਕੀਤਾ ਗਿਆ।

11 ਤੋਂ 13 ਦਸੰਬਰ ਤਕ ਰਹੇਗਾ ਅਜਿਹਾ ਮੌਸਮ

ਮੌਸਮ ਵਿਭਾਗ ਅਨੁਸਾਰ 11 ਦਸੰਬਰ ਤੋਂ ਮੌਸਮ ਬਦਲੇਗਾ। 13 ਦਸੰਬਰ ਤਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਕੁਝ ਥਾਈਂ ਕਈ ਥਾਈਂ ਹਲਕੀ ਜਾਂ ਦਰਮਿਆਨੀ ਬਾਰਿਸ਼ ਹੋਵੇਗੀ। ਕੁਝ ਥਾਵਾਂ 'ਤੇ ਗੜੇ ਵੀ ਪੈ ਸਕਦੇ ਹਨ। 14 ਦਸੰਬਰ ਨੂੰ ਸਾਰਾ ਦਿਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਅਜਿਹਾ ਰਹੇਗਾ ਇਸ ਹਫ਼ਤੇ ਮੌਸਮ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਫ਼ਿਲਹਾਲ ਇਸ ਹਫ਼ਤੇ ਅਸਮਾਨ 'ਚ ਹਲਕੀ ਬੱਦਲਵਾਈ ਰਹਿ ਸਕਦੀ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸੋਮਵਾਰ ਨੂੰ ਬੱਦਲਵਾਈ ਕਾਰਨ ਵਧ ਤੋਂ ਵਧ ਤਾਪਮਾਨ 23 ਡਿਗਰੀ ਤੇ ਘੱਟੋ-ਘੱਟ ਤਾਪਮਾਨਕ ਰੀਬ ਅੱਠ ਡਿਗਰੀ ਰਹਿਣ ਦੀ ਉਮੀਦ ਹੈ। ਮੰਗਲਵਾਰ ਨੂੰ ਵਧ ਤੋਂ ਵਧ ਤਾਪਮਾਨ 22 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਰਹਿਣ ਦਾ ਅਨੁਮਾਨ ਹੈ। ਬੁੱਧਵਾਰ ਨੂੰ ਸ਼ਹਿਰ 'ਚ ਬੱਦਲਵਾਈ ਰਹਿਣ ਦੇ ਨਾਲ ਹੀ ਸਵੇਰੇ ਤੇ ਸ਼ਾਮ ਧੁੰਦ ਪੈ ਸਕਦੀ ਹੈ ਤੇ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਰਹਿ ਸਕਦਾ ਹੈ।

Posted By: Seema Anand