ਜੇਐੱਸ ਕਲੇਰ, ਜ਼ੀਰਕਪੁਰ

ਬੀਤੇ ਦਿਨੀਂ ਸ਼ਹਿਰ ਦੇ ਵਾਰਡ ਨੰਬਰ 1 ਬਲਟਾਣਾ ਦੀ ਰਵਿੰਦਰਾ ਇਨਕਲੇਵ ਕਾਲੋਨੀ 'ਚ ਸੀਵਰੇਜ ਓਵਰਫਲੋ ਅਤੇ ਕਾਲੋਨੀ ਦੀਆਂ ਸੜਕਾਂ 'ਤੇ ਘੁੰਮਦੇ ਗੰਦੇ ਪਾਣੀ ਕਾਰਨ ਪਰੇਸ਼ਾਨ ਵਾਰਡ ਦੀਆਂ ਅੌਰਤਾਂ ਵੱਲੋਂ ਨਗਰ ਕੌਂਸਲ ਦਫ਼ਤਰ 'ਚ ਪਹੁੰਚ ਕੇ ਵਾਰਡ ਨੰਬਰ 1 ਦੀ ਕੌਂਸਲਰ ਊਸ਼ਾ ਰਾਣਾ ਖ਼ਿਲਾਫ਼ ਵਾਰਡ ਵਾਸੀਆਂ ਦੀ ਸੁਣਵਾਈ ਨਾ ਕਰਨ 'ਤੇ ਧਰਨਾ ਦੇ ਨਾਅਰੇਬਾਜ਼ੀ ਕੀਤੀ ਗਈ। ਇਸ ਮਸਲੇ 'ਚ ਕੌਂਸਲਰ ਊਸ਼ਾ ਰਾਣਾ ਦੇ ਪਤੀ ਪ੍ਰਤਾਪ ਸਿੰਘ ਰਾਣਾ ਨੇ ਅੌਰਤਾਂ ਦੀ ਅਗਵਾਈ ਕਰ ਰਹੀ ਖੇਤਰ ਦੀ ਸਮਾਜਸੇਵੀ ਅੰਜਲੀ ਖੁਰਾਨਾ ਨੂੰ ਰਾਜਨੀਤੀ ਦੇ ਤਹਿਤ ਅਪਸ਼ਬਦ ਕਹਿਣ ਤੇ ਬਦਨਾਮ ਕਰਨ ਦੇ ਦੋਸ਼ ਤਹਿਤ ਕਾਨੂੰਨੀ ਨੋਟਿਸ ਭੇਜਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਜਲੀ ਖੁਰਾਣਾ, ਮਹਿਤਾਬ, ਸੋਨਾ, ਸ਼ਵੇਤਾ, ਅਨਿਰੁੱਧ, ਆਰਤੀ, ਬੀਨਾ ਰਾਣਾ, ਸਰਤਾਦੇਵੀ, ਜੀਆ, ਜਾਨਕੀ, ਸੁਮਨ ਸਮੇਤ ਹੋਰਨਾਂ ਅੌਰਤਾਂ ਨੇ ਖੇਤਰ ਦੀ ਸਮੱਸਿਆ ਉਜਾਗਰ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ਰਵਿੰਦਰਾ ਇਨਕਲੇਵ ਕਾਲੋਨੀ 'ਚ ਸੀਵਰੇਜ ਅਕਸਰ ਓਵਰਫਲੋ ਹੋਣ ਕਾਰਨ ਸੜਕਾਂ 'ਤੇ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਇਥੇ ਜਿਥੇ ਲੋਕਾਂ ਨੂੰ ਇਥੋਂ ਲੰਘਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਉਥੇ ਨਾਲ ਹੀ ਇਥੇ ਗੰਦੀ ਬਦਬੋਂ ਤੇ ਇਸ ਗੰਦੇ ਪਾਣੀ 'ਚ ਪੈਦਾ ਹੋਣ ਵਾਲੇ ਮੱਖੀਆਂ ਮੱਛਰ ਕਾਰਨ ਇਥੇ ਮਲੇਰੀਆਂ, ਡਾਇਰਿਆ, ਡੇਂਗੂ ਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਪੂਰਾ ਖ਼ਦਸ਼ਾ ਬਣਿਆ ਹੋਇਆ ਹੈ। ਜੇਕਰ ਤੇਜ਼ ਬਰਸਾਤ ਹੁੰਦੀ ਹੈ ਤਾਂ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਨ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਕਰੇਗਾ।

ਉਨ੍ਹਾਂ ਦੋਸ਼ ਲਗਾਇਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਵਾਰਡ ਕੌਂਸਲਰ ਊਸ਼ਾ ਰਾਣਾ ਨਾ ਤਾਂ ਉਨ੍ਹਾਂ ਦੇ ਵਾਰਡ 'ਚ ਆਉਂਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੋਟਾਂ ਊਸ਼ਾ ਰਾਣਾ ਨੂੰ ਪਾਇਆ ਗਈਆਂ ਸਨ। ਪਰ ਉਨ੍ਹਾਂ ਦੇ ਪਤੀ ਆਪਣੇ ਆਪ ਨੂੰ ਵਾਰਡ ਦਾ ਕੌਂਸਲਰ ਸਮਝਣ ਲੱਗ ਗਏ ਹਨ।

ਅੰਜਲੀ ਖੁਰਾਨਾ ਨੇ ਕਿਹਾ ਕਿ ਕੌਂਸਲਰ ਵੱਲੋਂ ਸਾਡੀਆਂ ਮੁਸ਼ਕਲਾਂ ਨਾ ਸੁਣਨ ਕਾਰਨ ਉਨ੍ਹਾਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ ਪਹੁੰਚ ਕੇ ਊਸ਼ਾ ਰਾਣਾ ਦਾ ਵਿਰੋਧ ਕੀਤਾ ਸੀ। ਜਿਸ ਦੇ ਬਦਲੇ 'ਚ ਪ੍ਰਤਾਪ ਸਿੰਘ ਰਾਣਾ ਹੁਣ ਉਨ੍ਹਾਂ ਨੂੰ ਵਕੀਲਾਂ ਰਾਹੀਂ ਨੋਟਿਸ ਭੇਜ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅੰਜਲੀ ਖੁਰਾਨਾ ਨੇ ਇਸ ਸਬੰਧੀ ਕਾਂਗਰਸੀ ਆਗੂ ਦੀਪਇੰਦਰ ਸਿੰਘ ਿਢੱਲੋਂ ਤੇ ਨਗਰ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਿਢੱਲੋਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਤਾਪ ਰਾਣਾ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਨੋਟਿਸ ਲੈਣ।

ਇਸ ਸਬੰਧੀ ਗੱਲ ਕਰਨ 'ਤੇ ਪ੍ਰਤਾਪ ਸਿੰਘ ਰਾਣਾ ਨੇ ਕਿਹਾ ਕਿ ਬੀਤੇ ਦਿਨ ਅੰਜਲੀ ਖੁਰਾਨਾ ਵੱਲੋਂ ਨਗਰ ਕੌਂਸਲ 'ਚ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਅਪਸ਼ਬਦ ਕਹੇ ਗਏ ਸਨ, ਜਿਸ ਕਰਕੇ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਹੈ।

ਇਸ ਸਬੰਧੀ ਗੱਲ ਕਰਨ 'ਤੇ ਪ੍ਰਤਾਪ ਸਿੰਘ ਰਾਣਾ ਦੇ ਵਕੀਲ ਐਡਵੋਕੇਟ ਦਿਗਵਿਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਦੇ ਖ਼ਿਲਾਫ਼ ਅੰਜਲੀ ਖੁਰਾਨਾ ਵੱਲੋਂ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ ਇਸ ਲਈ ਉਨ੍ਹਾਂ ਵੱਲੋਂ ਪ੍ਰਤਾਪ ਸਿੰਘ ਰਾਣਾ 'ਤੇ ਲਗਾਏ ਗਏ ਦੋਸ਼ਾਂ ਨੂੰ ਸਿੱਧ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਨਹੀਂ ਤਾਂ ਅੰਜਲੀ ਖੁਰਾਨਾ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ।