ਪੱਤਰ ਪ੍ਰਰੇਰਕ, ਜ਼ੀਰਕਪੁਰ : ਢਕੋਲੀ ਖ਼ੇਤਰ 'ਚ ਬੀਤੀ ਕੱਲ੍ਹ ਸਵੇਰ ਦੇ ਸਮੇਂ ਸੈਰ ਕਰ ਰਹੇ ਦੋ ਵਿਅਕਤੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ 'ਚ ਇਕ ਵਿਅਕਤੀ ਹਲਾਕ ਹੋ ਗਿਆ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਪੁਲਿਸ ਜ਼ਖ਼ਮੀ ਵਿਅਕਤੀ ਦੇ ਬਿਆਨ ਲੈ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਸੜਕ ਕਿਨਾਰੇ ਲੱਗੇ ਸੀਸੀਟੀਵੀ ਰਾਹੀਂ ਕਾਰ ਦਾ ਨੰਬਰ ਖੰਗਾਲਣ ਦੀ ਕੋਸ਼ਿਸ਼ 'ਚ ਜੁਟੀ ਹੈ ਤਾਂ ਜੋ ਕਾਰ ਵਾਲੇ ਦੀ ਪਛਾਣ ਕੀਤੀ ਜਾ ਸਕੇ।

ਮਾਮਲੇ ਦੇ ਪੜਤਾਲੀਆ ਅਫ਼ਸਰ ਏਐੱਸਆਈ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਹੁਲ ਕੁਮਾਰ ਪੁੱਤਰ ਪਿਆਰੇ ਲਾਲ ਵਾਸੀ ਮਕਾਨ ਨੰਬਰ 589 ਸੈਕਟਰ 19 ਪੰਚਕੂਲਾ ਨੇ ਬਿਆਨ ਦਰਜ ਕਰਵਾਏ ਹਨ ਕਿ 26 ਨਵੰਬਰ ਨੂੰ ਸਵੇਰੇ 4 ਵਜੇ ਉਹ ਪੰਚਕੂਲਾ ਰੋਡ 'ਤੇ ਸੈਰ ਕਰਨ ਜਾ ਰਿਹਾ ਸੀ ਇਸ ਦੌਰਾਨ ਰਸਤੇ 'ਚ ਉਸਨੂੰ ਉਸਦਾ ਦੋਸਤ ਅਮਿਤ ਮਿਸ਼ਰਾ ਮਿਲ ਗਿਆ ਤੇ ਉਹ ਪੰਚਕੂਲਾ ਵੱਲ ਨੂੰ ਪੈਦਲ ਚਲੇ ਗਏ। ਜਦੋਂ ਵਾਪਸੀ 'ਚ ਉਹ ਪੰਚਕੂਲਾ ਰੋਡ ਤੇ ਮਮਤਾ ਇਨਕਲੇਵ ਢਕੋਲੀ ਦੇ ਨਜ਼ਦੀਕ ਪਹੁੰਚੇ ਤਾਂ ਪਿੱਿਛਓਂ ਆ ਰਹੀ ਇਕ ਗੱਡੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਉਨਾਂ੍ਹ ਦੋਵਾਂ ਦੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਟੱਕਰ 'ਚ ਅਮਿਤ ਮਿਸ਼ਰਾ ਦੀ ਮੌਤ ਹੋ ਗਈ ਜਦਕਿ ਰਾਹੁਲ ਦੇ ਵੀ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।