ਜੇਐੱਨਐੱਨ, ਚੰਡੀਗੜ੍ਹ : ਵੋਟਰ ਆਈਡੀ ਕਾਰਡ 'ਚ ਕਿਸੇ ਵੀ ਤਰ੍ਹਾਂ ਦੀ ਸੋਧ ਜਿਵੇਂ ਨਾਮ, ਪਤਾ, ਫੋਟੋਗ੍ਰਾਫ ਤੇ ਉਮਰ ਨੂੰ ਠੀਕ ਕਰਵਾਉਣ ਲਈ ਪੰਜ ਅਕਤੂਬਰ ਤਕ ਲੋਕ ਬਿਨੈ-ਪੱਤਰ ਦੇ ਸਕਦੇ ਹਨ। ਏਰੀਆ ਐੱਸਡੀਐੱਮ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਆਪਣੀ ਅਗਵਾਈ 'ਚ ਸ਼ਹਿਰ ਦੇ ਹਰ ਹਿੱਸੇ ਵਿਚ ਘਰ-ਘਰ ਜਾ ਕੇ ਵੋਟਰ ਸੂਚੀ ਨੂੰ ਵੈਰੀਫਾਈ ਕਰਨਗੇ, ਤਾਂ ਕਿ ਵੋਟਰ ਸੂਚੀ 'ਚ ਕੋਈ ਘਾਟ ਨਾ ਰਹੇ। ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚੋਣ ਰਜਿਸਟ੍ਰੇਸ਼ਨ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਸਾਰੇ ਤਾਰਕਿਕ ਕਮੀਆਂ, ਡੀਐੱਸਈ, ਪਤਿਆਂ ਦੇ ਮਾਨਕੀਕਰਨ, ਤਸਵੀਰਾਂ ਦੀ ਗੁਣਵੱਤਾ ਦੀ ਜਾਂਚ ਦੇ ਨਾਲ-ਨਾਲ ਈਪੀਆਈਸੀ 'ਚ ਵਿਸੰਗਤੀਆਂ ਨੂੰ ਦੂਰ ਕਰਨ ਲਈ ਘਰ-ਘਰ ਸਥਾਪਿਤ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਪੂਰੇ ਸ਼ਹਿਰ 'ਚ ਬੀਐੱਲਓ ਪੱਧਰ 'ਤੇ 13 ਤੇ 14 ਅਤੇ 27 ਤੇ 28 ਨਵੰਬਰ ਨੂੰ ਸ਼ਨਿੱਚਰਵਾਰ ਤੇ ਐਤਵਾਰ ਨੂੰ ਸਪੈਸ਼ਲ ਕੈਂਪ ਲਾ ਕੇ ਲੋਕਾਂ ਦੇ ਨਵੇਂ ਵੋਟਰ ਆਈਡੀ ਕਾਰਡ ਬਣਾਏ ਜਾਣਗੇ। ਜਿਨ੍ਹਾਂ ਲੋਕਾਂ ਦਾ ਵੋਟਰ ਆਈਡੀ ਕਾਰਡ ਨਹੀਂ ਬਣਿਆ ਹੈ, ਉਹ ਇਕ ਜਨਵਰੀ 2022 ਦੀ ਵੋਟਰ ਸੂਚੀ 'ਚ ਸ਼ਾਮਲ ਹੋ ਸਕਣ।