25ਸੀਐਚਡੀ878ਪੀ

ਵਿਧਾਨ ਸਭਾ ਹਲਕਾ ਖਰੜ ਦੇ ਚੋਣਕਾਰ ਰਜਿਸਟੇ੍ਸ਼ਨ ਅਫ਼ਸਰ ਹਿਮਾਸ਼ੂੰ ਜੈਨ ਸਕੂਲ ਦੇ ਬੱਚਿਆਂ ਦਾ ਵੋਟਰ ਦਿਵਸ ਮੌਕੇ ਸਨਮਾਨ ਕਰਦੇ ਹੋਏ।

ਮਹਿਰਾ, ਖਰੜ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਉਪ ਮੰਡਲ ਪ੍ਰਸ਼ਾਸ਼ਨ ਖਰੜ ਵਲੋਂ 'ਰਾਸ਼ਟਰੀ ਮਤਦਾਤਾ ਦਿਵਸ' ਮਨਾਇਆ ਗਿਆ। ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਟ ਖਰੜ ਹਿਮਾਸ਼ੂੰ ਜੈਨ ਆਈਏਐੱਸ ਨੇ ਸਕੂਲ ਦੇ ਬੱਚਿਆਂ ਨੂੰ ਵੋਟਰ ਦੀ ਮਹੱਤਤਾ ਬਾਰੇ ਦਸਿਆ ਤੇ ਉਥੇ ਸਹੁੰ ਵੀ ਚੁਕਾਈ ਗਈ। ਚੋਣਕਾਰ ਰਜਿਸਟੇ੍ਸ਼ਨ ਅਫ਼ਸਰ ਨੇ ਅੱਗੇ ਕਿਹਾ ਕਿ ਅਸੀ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਵਿਸ਼ਵਾਸ਼ ਰੱਖਦੇ ਹਨ ਅਤੇ ਅਸੀ ਪ੍ਰਜਾਤੰਤਰ ਦੇ ਯੌਧੇ ਬਣ ਕੇ ਆਪਣਾ ਫਰਜ਼ ਨਿਭਾਈਏ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਦੀ ਉਮਰ 1 ਜਨਵਰੀ 2020 ਨੂੰ 18 ਸਾਲ ਦੇ ਹੋ ਚੁੱਕੇ ਹਨ, ਉਹ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਵੀ ਆਪਣੀ ਵੋਟ ਆਨ ਲਾਈਨ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਬੱਚਿਆਂ ਨੂੰ ਕੱਪ ਅਤੇ ਹੋਰ ਸਮਾਨ ਵੰਡ ਕੇ ਸਨਮਾਨਿਤ ਵੀ ਕੀਤਾ ਜਿਨ੍ਹਾਂ ਨੇ ਇਸ ਸਮਾਗਮ ਵਿਚ ਭਾਗ ਲਿਆ। ਉਨ੍ਹਾਂ ਸਕੂਲ ਦੀ ਮਿਡ ਡੇ ਮੀਲ ਵੀ ਚੈੱਕ ਕੀਤੀ ਤੇ ਦੁਪਹਿਰ ਦਾ ਬਣਿਆ ਹੋਇਆ ਖਾਣਾ ਵੀ ਖਾਧਾ। ਇਸ ਮੌਕੇ ਪਿੰ੍ਸੀਪਲ ਭੁਪਿੰਦਰ ਸਿੰਘ, ਐੱਸਡੀਐੱਮ ਦਫ਼ਤਰ ਦੇ ਪਿਆਰਾ ਸਿੰਘ, ਸੰਜੀਵ ਕੁਮਾਰ, ਅਵਤਾਰ ਸਿੰਘ ਚੋਣ ਕਾਨੂੰਗੋ, ਪ੍ਰਦੀਪ ਕੁਮਾਰ, ਨਵਦੀਪ ਚੌਧਰੀ, ਸਰਬਜੀਤ ਕੌਰ, ਵਿਕਾਸ ਜੈਨ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।