ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਆਈਏਐੱਸ ਦੀ ਸੁਚੱਜੀ ਅਗਵਾਈ ਹੇਠ ਰੈੱਡ ਕਰਾਸ ਸ਼ਾਖਾ ਵੱਲੋਂ ਯੂਨਾਈਟਿਡ ਸਿੱਖ ਸੰਸਥਾ ਅਤੇ ਹੋਰ ਐੱਨਜੀਓਜ਼ ਦੇੇ ਸਹਿਯੋਗ ਨਾਲ 4 ਦਸੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐੱਸਏਐੱਸ ਨਗਰ ਵਿਖੇ ਸਵੈ-ਇਛੱਕ ਖ਼ੂਨਦਾਨ ਕੈਂਪ ਲਗਾਇਆ ਜਾਣਾ ਸੀ, ਪਰ ਕੁਝ ਅਚਨਚੇਤ ਕਾਰਨਾਂ ਕਰ ਕੇ ਇਹ ਕੈਂਪ ਹਲੇ ਮੁਲਤਵੀ ਕੀਤੀ ਜਾ ਰਿਹਾ ਹੈ। ਇਸ 'ਚ ਮੁੱਖ ਤੌਰ 'ਤੇ ਅਫ਼ਗਾਨ ਵਿਦਿਆਰਥੀਆਂ ਵੱਲੋਂ ਜੋ ਕਿ ਚੰਡੀਗੜ੍ਹ ਤੇ ਮੋਹਾਲੀ 'ਚ ਕਾਲਜਾਂ 'ਚ ਪੜ੍ਹ ਰਹੇ ਹਨ, ਵੱਲੋਂ ਖ਼ੂਨਦਾਨ ਕੀਤਾ ਜਾਣਾ ਹੈ। ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਵੱਲੋਂ ਖ਼ੂਨਦਾਨ ਕਰਨਾ ਅਤਿ ਸ਼ਲਾਘਾਯੋਗ ਕਦਮ ਹੈ, ਜੋ ਕਿ ਆਪਸੀ ਭਾਈ ਚਾਰੇ ਨੂੰ ਬੜਾਵਾ ਦਿੰਦਾ ਹੈ ਤੇ ਮਨੁੱਖਤਾ ਦੀ ਬਹੁਤ ਵਧੀਆ ਮਿਸਾਲ ਹੈ।