7ਸੀਐਚਡੀ20ਪੀ,29ਏਪੀ, 29ਬੀਪੀ

ਪਿੰਡ ਜਵਾਹਰਪੁਰ ਵਿਖੇ ਸੈਨੇਟਾਈਜੇਸ਼ਨ ਕਰਦੀ ਹੋਈ ਫਾਇਰ ਟੈਂਡਰ ਟੀਮ।

ਪੰਜਾਬੀ ਜਾਗਰਣ ਟੀਮ, ਐੱਸਏਅੱੈਸ ਨਗਰ : ਜ਼ਿਲ੍ਹਾ ਪ੍ਰਸ਼ਾਸਨ ਜ਼ਿਲੇ 'ਚ ਪੈਦਾ ਹੋ ਰਹੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਹ ਪ੍ਰਗਟਾਵਾ ਕਰਦਿਆਂ ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ 4000 ਲੀਟਰ ਦੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਫਾਇਰ ਟੈਂਡਰ ਜਵਾਹਰਪੁਰ ਪਿੰਡ ਵਿਖੇ ਸੈਨੇਟਾਈਜੇਸ਼ਨ ਦੀ ਸੇਵਾ ਲਈ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਜੇ ਲੋੜ ਪਵੇ ਤਾਂ 2 ਹੋਰ ਤਿਆਰ ਹਨ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਸੰਪਰਕਾਂ ਦੀ ਭਾਲ ਦੇ ਨਾਲ ਕੰਨਟੇਨਮੈਂਟ 'ਤੇ ਕੇਂਦਰਿਤ ਹੈ। ਜ਼ਿਕਰਯੋਗ ਹੈ ਕਿ ਪਿੰਡ ਜਵਾਹਰਪੁਰ ਤੋਂ 7 ਪੌਜ਼ਿਟਿਵ ਕੇਸ ਸਾਹਮਣੇ ਆਏ। ਜਿਨ੍ਹਾਂ ਦੇ ਜੀਐੱਮਸੀਐੱਚ-32 ਵਿਖੇ ਇਕ ਹੋਰ ਪੌਜ਼ਿਟਿਵ ਕੇਸ ਦੇ ਸੰਪਰਕ ਵਜੋਂ ਨਮੂਨੇ ਲਏ ਗਏ।