ਜੈ ਸਿੰਘ ਛਿੱਬਰ, ਚੰਡੀਗੜ੍ਹ :ਅੱਜ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਨਾਬਾਲਗ ਬੱਚੇ ਦੀ ਕਾਰ ਸਵਾਰ ਵੱਲੋਂ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ’ਤੇ ਸੂ -ਮੋਟੋ ਨੋਟਿਸ ਲਿਆ ਹੈ। ਕਮਿਸ਼ਨ ਨੇ ਵੀਡੀਓ ’ਤੇ ਕਾਰਵਾਈ ਕਰਦਿਆਂ ਐਸਐਸਪੀ ਸੰਗਰੂਰ ਨੂੰ ਨਿਰਦੇਸ਼ ਜਾਰੀ ਦਿੰਦਿਆਂ ਕਿਹਾ ਹੈ ਕਿ ਕੁੱਟਮਾਰ ਕਰਨ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਰਵਾਈ ਕਰਨ ਅਤੇ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਪੜਤਾਲ ਕਰਨ ਉਪਰੰਤ ਕਾਰਵਾਈ ਕਰਕੇ ਤਿੰਨ ਦਿਨਾਂ ਅੰਦਰ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।

ਪੜ੍ਹੋ ਕੀ ਹੈ ਪੂਰਾ ਮਾਮਲਾ

ਸੋਸ਼ਲ ਮੀਡੀਆ ’ਤੇ ਕੱਲ੍ਹ ਸ਼ਾਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਕਾਰ ਸਵਾਰ ਜੋ ਸੰਗਰੂਰ ਵਿਚ ਜ਼ਿਲ੍ਹਾ ਅਟਾਰਨੀ ਵਜੋਂ ਸੇਵਾ ਨਿਭਾ ਰਿਹਾ ਹੈ, ਦੀ ਕਾਰ ਨਾਲ ਇਕ 17 ਸਾਲ ਦੇ ਲੜਕੇ ਦੇ ਮੋਟਰ ਸਾਈਕਲ ਦਾ ਹੈਂਡਲ ਵੱਜਣ ਨਾਲ ਕਾਰ ’ਤੇ ਹਲਕੀ ਝਰੀਟ ਆ ਗਈ। ਏਨਾ ਵਿਚ ਗੁੱਸੇ ਵਿਚ ਆਏ ਵਕੀਲ ਅਤੇ ਉਸ ਦੇ ਗੰਨਮੈਨ ’ਤੇ ਲੜਕੇ ਨੂੰ ਮਾਫੀ ਮੰਗਣ ਦੇ ਬਾਵਜੂੁਦ ਵੀ ਕੁੱਟਣਾ ਸ਼ੁਰੂ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਲੜਕਾ ਹਸਪਤਾਲ ਵਿਚ ਆਪਣੀ ਮਾਂ ਨੂੰ ਮਿਲਣ ਜਾ ਰਿਹਾ ਸੀ। ਕਾਹਲੀ ਵਿਚ ਉਸ ਦੇ ਮੋਟਰਸਾਈਕਲ ਦਾ ਹੈਂਡਲ ਕਾਰ ਦੀ ਖਿੜਕੀ ਨਾਲ ਟਕਰਾ ਗਿਆ ਜਿਸ ਕਰਕੇ ਹਲਕੀ ਜਿਹੀ ਝਰੀਟ ਆ ਗਈ।

Posted By: Tejinder Thind