ਚੰਡੀਗੜ੍ਹ, ਜੇਐੱਨਐੱਨ : ਏਨੀਂ ਦਿਨੀਂ ਹੋ ਰਹੀ ਬਾਰਿਸ਼ ਦਾ ਅਸਰ ਹੁਣ ਸਬਜ਼ੀਆਂ ਦੇ ਰੇਟਾਂ ’ਚ ਦਿਖਾਈ ਦੇ ਰਿਹਾ ਹੈ। ਪਿਛਲੇ ਇਕ ਹਫ਼ਤੇ ਤੋਂ ਸਬਜ਼ੀਆਂ ਦੇ ਰੇਟਾਂ ’ਚ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ’ਚ ਵੱਧ ਤੋਂ ਵੱਧ ਪਹਾੜੀ ਸਬਜ਼ੀਆਂ ਹੀ ਸਪਲਾਈ ਹੋ ਰਹੀਆਂ ਹਨ। ਪਹਾੜਾਂ ’ਚ ਬਾਰਿਸ਼ ਹੋਣ ਦੇ ਕਾਰਨ ਪਸਲਾਈ ਪ੍ਰਭਾਵਿਤ ਹੋ ਰਹੀ ਹੈ ਤੇ ਰੇਟ ਵੀ ਵੱਧ ਰਹੇ ਹਨ। ਸ਼ਹਿਰ ’ਚ ਪ੍ਰਤੀਦਿਨ ਇਕ ਹਜ਼ਾਰ ਗੱਡੀਆਂ ਸਬਜ਼ੀ ਤੇ ਫਲ਼ ਦੇ ਦੂਜੇ ਸੂਬਿਆਂ ’ਚ ਆਉਂਦੀਆਂ ਹਨ। ਪਿਆਜ਼ ਦੀ ਸਪਾਲਈ ਨਾਸਿਕ ਤੋਂ ਆਉਂਦੀ ਹੈ।

ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਬਾਰਿਸ਼ ਹੋਣ ਦੇ ਕਾਰਨ ਸਪਲਾਈ ਘੱਟ ਹੋ ਗਈ ਹੈ, ਜਿਸ ਕਾਰਨ ਰੇਟ ਵੱਧ ਰਹੇ ਹਨ। ਸੋਮਵਾਰ ਨੂੰ ਸਬਜ਼ੀ ਬੰਦ ਸੀ ਜਿਸ ਕਾਰਨ ਵੀ ਮੰਗਲਵਾਰ ਨੂੰ ਰੇਟ ਵੱਧ ਗਏ ਹਨ। ਟਮਾਟਰ 10 ਰੁਪਏ ਕਿਲੋ ਰੇਟ ਵੱਧ ਗਏ ਹਨ। ਅਦਰਕਦਾ ਰੇਟ ਵੀ 10 ਰੁਪਏ ਕਿਲੋ ਵੱਧ ਗਿਆ ਹੈ। ਮਟਰ 120 ਤੋਂ 160 ਰੁਪਏ ਕਿਲੋ ਵਿੱਕ ਰਹੇ ਹਨ। ਨਿੰਬੂ ਵੀ ਜੋ ਪਿਛਲੇ ਹਫ਼ਤੇ 90 ਰੁਪਏ ਕਿਲੋ ਸੀ ਹੁਣ 100 ਤੋਂ ਪਾਰ ਹੋ ਚੁੱਕਾ ਹੈ। ਖੀਰੇ ਦਾ ਰੇਟ ਵੀ 10 ਰੁਪਏ ਕਿਲੋ ਵੱਧ ਗਿਆ ਹੈ। ਲੋਕਲ ਸਬਜ਼ੀਆਂ ਦੀ ਪਸਲਾਈ ਇਸ ਮਹੀਨੇ ਦੇ ਅੰਤ ਤਕ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਰੇਟ ’ਚ ਗਿਰਾਵਟ ਆਵੇਗੀ। ਹਰ ਦਿਨ ਪ੍ਰਸ਼ਾਸਨ ਵੱਲੋ ਸਬਜ਼ੀ ਤੇ ਫਲ ਦੇ ਸਰਕਾਰੀ ਰੇਟ ਤੈਅ ਕੀਤੇ ਜਾਂਦਾ ਹਨ।

ਕੀਮਤਾਂ ਤੈਅ

- ਪਿਆਜ਼ - 30 ਤੋਂ 40 ਰੁਪਏ

- ਪਿਆਜ਼ ਲੋਕਲ - 25 ਤੋਂ 30 ਰੁਪਏ

- ਟਮਾਟਰ - 30 ਤੋਂ 40 ਰੁਪਏ

- ਘਿਆ - 30 ਤੋਂ 40 ਰੁਪਏ

- ਅਦਰਕ - 50 ਤੋਂ 60 ਰੁਪਏ

- ਮਿਰਚ - 30 ਤੋਂ 40 ਰੁਪਏ

- ਮਟਰ - 120 ਤੋਂ 160 ਰੁਪਏ

- ਆਲੂ - 20 ਤੋਂ 30 ਰੁਪਏ

- ਅਰਬੀ - 30 ਤੋਂ 40 ਰੁਪਏ

- ਖੀਰਾ - 40 ਤੋਂ 50 ਰੁਪਏ

- ਭੰਡੀ - 30 ਤੋਂ 40 ਰੁਪਏ

- ਨਿੰਬੂ - 90 ਤੋਂ 100 ਰੁਪਏ

Posted By: Sarabjeet Kaur