ਜੇਐੱਨਐੱਨ, ਚੰਡੀਗੜ੍ਹ : ਤਿੰਨ ਦਿਨਾਂ ਤੋਂ ਮੌਸਮ ਬਦਲਣ ਨਾਲ ਸ਼ਹਿਰ ਦੀ ਹਵਾ ਵੀ ਸਾਫ਼ ਹੋ ਗਈ ਹੈ। ਹਵਾ 'ਚ ਘੁਲ਼ਿਆ ਪ੍ਰਦੂਸ਼ਣ ਹੁਣ ਧੋਤਾ ਜਾ ਚੁੱਕਾ ਹੈ। ਪ੍ਰਦੂਸ਼ਣ ਦਾ ਪੱਧਰ ਆਰੇਂਜ ਜ਼ੋਨ ਤੋਂ ਗ੍ਰੀਨ ਜ਼ੋਨ 'ਚ ਆ ਗਿਆ ਹੈ। ਅਜਿਹਾ ਕਰੀਬ ਇਕ ਮਹੀਨੇ ਬਾਅਦ ਹੋਇਆ ਹੈ। ਐਤਵਾਰ ਨੂੰ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਲੈਵਲ 88 ਦਰਜ ਕੀਤਾ ਗਿਆ। ਇਸ ਨੂੰ ਸੰਤੋਖਜਨਕ ਮੰਨਿਆ ਜਾਂਦਾ ਹੈ। ਜਦਕਿ ਦੋ ਦਿਨ ਪਹਿਲਾਂ ਤਕ ਇਹ 250 ਮਾਇਕੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤਕ ਪੁੱਜ ਗਿਆ ਸੀ। ਜੋ ਖ਼ਰਾਬ ਮੰਨਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਇਹ 245 ਦਰਜ ਕੀਤਾ ਗਿਆ ਸੀ। ਲਗਾਤਾਰ ਵਿਗੜਦੇ ਹਾਲਾਤ ਤੋਂ ਸ਼ਹਿਰ ਵੱਡੀ ਰਾਹਤ ਮਿਲੀ ਹੈ। ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਦੇ ਦੁੱਖ ਮੁੱਖ ਕਾਰਨ ਪਹਿਲੀ ਹਵਾ 'ਚ ਕਈ ਦਿਨਾਂ ਤੋਂ ਪਰਟੀਕਿਊਲੇਟ ਮੈਟਰ-2.5 ਅਤੇ ਪੀਐੱਮ-10 ਹਵਾ 'ਚ ਤੈਰ ਰਹੇ ਸਨ। ਨਮੀ ਵਧਣ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਸੀ। ਦੋ ਦਿਨ ਪਹਿਲਾਂ ਸ਼ਹਿਰ ਵਿਚ ਕਈ ਥਾਂ ਹਲਕੀ ਬੰੂਦਾਬਾਂਦੀ ਹੋਈ ਹੈ। ਹਾਲਾਂਕਿ ਇਹ ਕਈ ਥਾਵਾਂ 'ਤੇ ਹੋਈ ਤਾਂ ਕਾਫ਼ੀ ਥਾਵਾਂ 'ਤੇ ਨਹੀਂ ਹੋ ਸਕੀ। ਇਸ ਨਾਲ ਹਵਾ 'ਚ ਫੈਲੇ ਪ੍ਰਦੂਸ਼ਣ ਦੇ ਕਣ ਜ਼ਮੀਨ 'ਤੇ ਬੈਠ ਗਏ ਤੇ ਹਵਾ ਸਾਫ਼ ਹੰੁਦੀ ਚਲੀ ਗਈ। ਇਸ ਨੇ ਏਕਿਊਆਈ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਦੂਜੇ ਐਤਵਾਰ ਨੂੰ ਸਾਰੇ ਅਤੇ ਬਹੁਤ ਸਾਰੇ ਪ੍ਰਰਾਈਵੇਟ ਦਫ਼ਤਰਾਂ ਵਿਚ ਛੁੱਟੀ ਹੰੁਦੀ ਹੈ। ਇਸ ਕਾਰਨ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਕਾਫ਼ੀ ਹੱਦ ਤਕ ਘੱਟ ਰਹੀ। 10 ਫ਼ੀਸਦੀ ਤੋਂ ਵੀ ਘੱਟ ਵਾਹਨ ਸੜਕਾਂ 'ਤੇ ਨਿਕਲੇ। ਪ੍ਰਦੂਸ਼ਣ ਨੂੰ ਵਧਾਉਣ ਵਿਚ ਵਾਹਨਾਂ ਦਾ ਵੱਡਾ ਰੋਲ ਹੰੁਦਾ ਹੈ। ਇਹ ਇਸ ਤੋਂ ਸਾਬਤ ਹੋ ਜਾਂਦਾ ਹੈ। ਵਾਹਨਾਂ ਤੋਂ ਨਿਕਲਣ ਵਾਲਾ ਧੰੂਆਂ ਹਵਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਹੋਏ ਪ੍ਰਦੂਸ਼ਿਤ ਕਰਦਾ ਹੈ। ਕਾਰਜ ਦਿਵਸ ਵਿਚ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਏਨੀ ਹੰੁਦੀ ਹੈ। ਥਾਂ-ਥਾਂ 'ਤੇ ਜਾਮ ਅਤੇ ਪਾਰਕਿੰਗ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ।