ਚੰਡੀਗੜ੍ਹ, ਜੇਐੱਨਐੱਨ : ਇੰਡਸਟ੍ਰੀਅਲ ਫੇਜ-1 ਸਥਿਤ ਪਲੇਅ ਕਲੱਬ ਦੇ ਬਾਹਰ ਗੈਂਗਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਤੇ ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਗੁਰਲਾਲ ਬਰਾੜ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਖਾਲੀ ਹੱਥ ਹੈ। ਯੂਟੀ ਪੁਲਿਸ ਇਸ ਮਾਮਲੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਨਾਂ 'ਤੇ ਸ਼ੱਕ ਜ਼ਾਹਿਰ ਕਰ ਕੇ 19 ਅਕਤੂਬਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਵਾਲੀ ਸੀ। ਪਟਿਆਲਾ ਪੁਲਿਸ ਦੀ ਰਿਮਾਂਡ 'ਚ ਚੱਲਣ ਦੀ ਵਜ੍ਹਾ ਕਾਰਨ ਹੁਣ ਯੂਟੀ ਪੁਲਿਸ ਦਿਲਪ੍ਰੀਤ ਨੂੰ 29 ਅਕਤੂਬਰ ਦੀ ਸਵੇਰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾਵੇਗੀ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੁਆਰਾ ਜਵਾਬ ਤਲਬ ਦੇ ਬਾਵਜੂਦ ਯੂਟੀ ਪੁਲਿਸ ਖਾਲੀ ਹੱਥ ਹੈ।

ਐੱਫਬੀ ਵਾਰ 'ਚ ਕੁੱਦਿਆ ਮਨੀ

ਗੁਰਲਾਲ ਹੱਤਿਆਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਐੱਫਬੀ 'ਤੇ ਲਈ ਸੀ ਜਿਸ ਤੋਂ ਬਾਅਦ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਨਵੀਂ ਜੰਗ ਦੀ ਸ਼ੁਰੂਆਤ ਹੋਣ ਤੇ ਸੜਕ 'ਤੇ ਖੂਨ ਨਾ ਸੁੱਕਣ ਦੀ ਧਮਕੀ ਵਾਲੀ ਪੋਸਟ ਲਿਖੀ ਸੀ। ਇਸ ਦੇ ਜਵਾਬ 'ਚ ਬੰਬੀਹਾ ਗਰੁੱਪ ਨੇ ਦੋਬਾਰਾ ਲਿਖਿਆ ਕਿ ਜੰਗ ਦੀ ਸ਼ੁਰੂਆਤ ਸੋਚ ਸਮਝ ਕਰ ਕਰਨਾ, ਇਕ ਦੇ ਬਦਲੇ ਚਾਰ ਮਰੋਗੇ। ਹੁਣ ਇਸ ਐੱਫਬੀ ਵਾਰ 'ਚ ਸ਼ੂਟਰ ਮਨੀ ਵੀ ਆ ਗਿਆ ਹੈ। ਬੰਬੀਹਾ ਨਾਲ ਉਸ ਨੇ ਗੈਂਗਸਟਰ ਵਿੱਕੀ ਗੋਂਡਰ ਗਰੁੱਪ ਨੂੰ ਵੀ ਧਮਕੀ ਦਿੱਤੀ।

Posted By: Ravneet Kaur