ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਬੁੱਧਵਾਰ ਇਕ ਜੁਲਾਈ ਤੋਂ ਅਨਲਾਕ 2.0 ਦੀ ਸ਼ੁਰੂਆਤ ਕੀਤੀ ਜਾਵੇਗੀ। ਬੀਤੇ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਅਨਲਾਕ 2.0 ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫਿਊ ਰਹੇਗਾ। ਇਸ ਦੌਰਾਨ ਲੋਕਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਰਹੇਗੀ। ਅਨਲਾਕ 2.0 ਦਾ ਸਮਾਂ 31 ਜੁਲਾਈ ਤਕ ਰਹੇਗਾ। ਉੱਥੇ ਲੋਕਾਂ ਨੂੰ ਕਈ ਤਰ੍ਹਾਂ ਦੀ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।

ਅਨਲਾਕ 2.0 'ਚ ਕੀ-ਕੀ ਬੰਦ ਰਹੇਗਾ ਤੇ ਕੀ ਖੁੱਲ੍ਹੇਗਾ?

-ਸਕੂਲ, ਕਾਲਜ ਤੇ ਕੋਚਿੰਗ ਸੈਂਟਰ 31 ਜੁਲਾਈ ਤਕ ਬੰਦ ਰਹਿਣਗੇ।

-ਹਵਾਈ ਯਾਤਰਾ ਨਹੀਂ ਕਰ ਸਕੋਗੇ।

-ਸਿਨੇਮਾ ਹਾਲ, ਜਿੰਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਅਸੈਂਬਲੀ ਹਾਲ ਆਦਿ ਬੰਦ ਰਹਿਣਗੇ।

-ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਸਿੱਖਿਅਕ, ਸਭਿਆਚਾਰਕ, ਧਾਰਮਿਕ ਕਾਰਜ ਤੇ ਹੋਰ ਵੱਡੇ ਪ੍ਰੋਗਰਾਮ ਅਜੇ ਨਹੀਂ ਹੋਣਗੇ।

-ਰਾਤ ਦਾ ਕਰਫਿਊ ਜਾਰੀ ਰਹੇਗਾ, ਪਰ ਜ਼ਰੂਰੀ ਗਤੀਵਿਧੀਆਂ ਲਈ ਛੋਟ ਰਹੇਗੀ।

-ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਖੁੱਲ੍ਹਣਗੇ।

-ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤਕ ਖੁੱਲ੍ਹਣਗੇ।

-ਰੈਸਟੋਰੈਂਟ ਤੇ ਹੋਟਲ ਰਾਤ 9 ਵਜੇ ਤਕ ਖੁੱਲ੍ਹਣਗੇ।

-ਬਾਰਬਰ ਸ਼ਾਪ, ਸਲੂਨ ਤੇ ਬਿਊਟੀ ਪਾਰਲਰ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਖੁੱਲ੍ਹਣਗੇ।

-ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਸਾਰੇ ਦਿਨ ਰਾਤ 8 ਵਜੇ ਤਕ ਖੁੱਲ੍ਹਣਗੀਆਂ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅਨਲਾਕ-2.0 ਦੀ ਗਾਈਡਲਾਈਨਸ ਜਾਰੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ 'ਚ ਕਈ ਗਤੀਵਿਧੀਆਂ 'ਚ ਛੋਟ ਹੋਵੇਗੀ, ਜਦੋਂ ਕਿ ਕੰਟੇਨਮੈਂਟ ਜ਼ੋਨ 'ਚ ਲਾਕਡਾਊਨ ਸਖ਼ਤੀ ਨਾਲ ਲਾਗੂ ਹੋਵੇਗਾ।

Posted By: Susheel Khanna