ਜੇਐੱਨਐੱਨ, ਚੰੰਡੀਗੜ੍ਹ : ਦਿੱਲੀ ਦੇ ਨੇੜੇ ਹਰਿਆਣਾ ਦੇ ਸਿੰਘੂ ਤੇ ਟੀਕਰੀ ਬਾਰਡਰ 'ਤੇ ਇਕੱਠਾ ਹੋਏ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਆਏ ਕਿਸਾਨ ਡਟੇ ਹਨ। ਇਸ ਦੇ ਮੱਦੇਨਜ਼ਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 1 ਦਸੰਬਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਗੱਲ ਦੀ ਪੁਸ਼ਟੀ ਕਿਸਾਨਾਂ ਦੇ ਸੰਗਠਨਾਂ ਨਾਲ ਗੱਲਬਾਤ ਕਰ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਨੀ ਨੇ ਦਿੱਤੀ ਹੈ।

ਜਿਆਨੀ ਨੂੰ ਕੱਲ੍ਹ ਅਮਿਤ ਸ਼ਾਹ ਨੇ ਕੱਲ੍ਹ ਚੰਡੀਗੜ੍ਹ ਤੋਂ ਦਿੱਲੀ ਬੁਲਾਇਆ ਸੀ। ਜਿਆਨੀ ਦਾ ਕਹਿਣਾ ਹੈ ਕਿ ਇਸ ਬੈਠਕ 'ਚ ਰਾਜਨਾਥ ਸਿੰਘ ਵੀ ਹੋਣਗੇ। ਇਹ ਬੈਠਕ ਦੁਪਹਿਰ 1 ਵਜੇ ਹੋ ਸਕਦੀ ਹੈ। ਇਹ ਤੈਅ ਸੀ ਕਿ ਅਮਿਤ ਸ਼ਾਹ ਕਿਸਾਨਾਂ ਨਾਲ ਗੱਲਬਾਤ ਕਰਨਗੇ ਪਰ ਤਾਰੀਕ ਨੂੰ ਲੈ ਕੇ ਸਥਿਤੀ ਕਲੀਅਰ ਨਹੀਂ ਸੀ।

Posted By: Amita Verma