ਜ. ਸ., ਪੰਚਕੂਲਾ : ਪੰਚਕੂਲਾ ਦੇ ਜੱਜ ਪ੍ਰਵੀਨ ਕੁਮਾਰ ਲਾਲ ਦੀ ਅਦਾਲਤ ਨੇ ਪੋਕਸੋ ਐਕਟ ਦੇ ਦੋ ਵੱਖ-ਵੱਖ ਮਾਮਲਿਆਂ 'ਚ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ। ਇਸ ਤਹਿਤ ਇਕ ਮੁਲਜ਼ਮ ਅਸ਼ੋਕ ਕੁਮਾਰ ਨੂੰ ਕਾਉਮਰ ਜੇਲ ਸਮੇਤ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਨੇ ਘਰ ਦੇ ਬਾਹਰ ਖੇਡ ਰਹੀ 10 ਸਾਲਾ ਬੱਚੀ ਨੂੰ ਕਮਰੇ ਦੀ ਛੱਤ 'ਤੇ ਲਿਜਾ ਕੇ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਸੀ। ਦੂਸਰੇ ਮੁਲਜ਼ਮ ਨਰੇਸ਼ ਕੁਮਾਰ ਉਮਰ ਪਿੰਡ ਖੋਪਰ ਜ਼ਿਲ੍ਹਾ ਪੰਚਕੂਲਾ ਨੂੰ 20 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸਨੇ 12 ਸਾਲਾ ਬੱਚੇ ਨਾਲ ਕੁਕਰਮ ਕੀਤਾ ਸੀ।